ਸਮਾਜ ਸੇਵੀ ਅਨਮੋਲ ਕਵਾਤਰਾ (Anmol Kwatra) ਦਾ ਇਲਾਜ ਚੱਲ ਰਿਹਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਉਨ੍ਹਾਂ ਦੇ ਮੋਢੇ ਦਾ ਈਸੀਜੀ ਟੈਸਟ ਕੀਤਾ ਜਾ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਨਮੋਲ ਕਵਾਤਰਾ ਨੇ ਲਿਖਿਆ ‘ਮੇਰੇ ਲਈ ਅਰਦਾਸ ਕਰੋ’। ਜਿਉਂ ਹੀ ਅਨਮੋਲ ਕਵਾਤਰਾ ਨੇ ਇਸ ਵੀਡੀਓ ਨੂੰ ਸਾਝਾਂ ਕੀਤਾ ਤਾਂ ਉਨ੍ਹਾਂ ਦੇ ਚਾਹੁਣ ਵਾਲੇ ਚਿੰਤਾ ‘ਚ ਪੈ ਗਏ ਅਤੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਿਤ ਨਜ਼ਰ ਆਏ ।
ਫੈਨਸ ਨੇ ਦਿੱਤੇ ਰਿਐਕਸ਼ਨ —ਅਨਮੋਲ ਕਵਾਤਰਾ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇੱਕ ਫੈਨ ਨੇ ਕਿਹਾ ‘ਪ੍ਰਾਰਥਨਾ ਕਰਨ ਦੀ ਲੋੜ ਨਹੀਂ ਭਰਾ…ਲੱਖਾਂ ਦਿਲਾਂ ਦੀਆਂ ਦੁਆਵਾਂ ਤੁਹਾਨੂੰ ਮਿਲ ਚੁੱਕੀਆਂ ‘ਤੇ ਰੋਜ਼ ਮਿਲਦੀਆਂ। ਜਿਨ੍ਹਾਂ ਦੇ ਸੀਨੇ ਨੂੰ ਸਕੂਨ ਦਿੱਤਾ ਤੁਸੀਂ….ਤੁਹਾਨੂੰ ਕੁਝ ਨਹੀਂ ਹੋਣਾ’। ਜਿਸ ਤੋਂ ਬਾਅਦ ਅਨਮੋਲ ਕਵਾਤਰਾ ਨੇ ਲਿਖਿਆ ‘ਥੈਂਕ ਯੂ ਤੁਹਾਡਾ ਏਨਾਂ ਪਿਆਰ ਦੇਣ ਲਈ। ਟਰੀਟਮੈਂਟ ਚੱਲ ਰਿਹਾ ਹੈ ਦੋ ਮਹੀਨਿਆਂ ਤੋਂ…ਸੋਚਿਆ ਤੁਹਾਡੀਆਂ ਦੁਆਵਾਂ ਦੇ ਨਾਲ ਠੀਕ ਹੋ ਜਾਵਾਂ’।
ਜਿਸ ਤੋਂ ਬਾਅਦ ਫੈਨਸ ਪੁੱਛ ਰਹੇ ਹਨ ਕਿ ਆਖਿਰ ਤੁਹਾਨੂੰ ਹੋਇਆ ਕੀ ਹੈ ?ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਵਾਹਿਗੁਰੂ ਜੀ ਮਿਹਰ ਕਰੋ ਸਾਡੇ ਵੀਰ ‘ਤੇ’। ਜਦੋਂਕਿ ਇੱਕ ਹੋਰ ਨੇ ਲਿਖਿਆ ‘ਤੇਰੇ ਲਈ ਤਾਂ ਵੀਰ ਜਾਨ ਵੀ ਹਾਜ਼ਰ ਹੈ। ਅਰਦਾਸ ਤਾਂ ਹਰ ਰੋਜ਼ ਕਰਦੇ ਆ ਲੱਖਾਂ ਲੋਕ ਤੁਹਾਡੇ ਲਈ’।
ਦੱਸ ਦਈਏ ਕਿ ਅਨਮੋਲ ਕਵਾਤਰਾ ਲੋਕਾਂ ਦੀ ਮਦਦ ਦੇ ਲਈ ਅਕਸਰ ਅੱਗੇ ਆਉਂਦੇ ਹਨ । ਉਨ੍ਹਾਂ ਦੇ ਵੱਲੋਂ ਇੱਕ ਸੰਸਥਾ ਚਲਾਈ ਜਾ ਰਹੀ ਹੈ । ਜੋ ਕਿ ਬੀਮਾਰ, ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦਾ ਹੈ । ਦਿਨ ਹੋਵੇ ਜਾਂ ਰਾਤ ਹੋਵੇ ਹਰ ਸਮੇਂ ਜ਼ਰੂਰਤਮੰਦ ਲੋਕਾਂ ਦੀ ਮਦਦ ਦੇ ਲਈ ਅੱਗੇ ਆਉਂਦੇ ਹਨ ।