ਬੈਂਕਾਂ ਚ ਪਿਆ 35000 ਕਰੋੜ ਰੁ ਲਾਵਾਰਸ

ਬੈਂਕ ਤੇ ਹੋਰ ਖਾਤਿਆਂ ਲਈ ਨੌਮਿਨੀ ਕਰਨੀ ਪਵੇਗੀ। ਇਸ ਬਾਰੇ ਸਰਕਾਰ ਸਖਤੀ ਕਰਨ ਜਾ ਰਹੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਬੈਂਕਾਂ ਤੇ ਵਿੱਤੀ ਸੰਸਥਾਵਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ…ਬੈਂਕ ਤੇ ਹੋਰ ਖਾਤਿਆਂ ਲਈ ਨੌਮਿਨੀ ਕਰਨੀ ਪਵੇਗੀ। ਇਸ ਬਾਰੇ ਸਰਕਾਰ ਸਖਤੀ ਕਰਨ ਜਾ ਰਹੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਬੈਂਕਾਂ ਤੇ ਵਿੱਤੀ ਸੰਸਥਾਵਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਨ੍ਹਾਂ ਦੇ ਗਾਹਕ ਆਪਣੇ ਵਾਰਿਸ (ਨੌਮਿਨੀ) ਨੂੰ ਨਾਮਜ਼ਦ ਕਰਨ, ਜਿਸ ਨਾਲ ਬਿਨਾਂ ਦਾਅਵੇ ਵਾਲੀ ਜਮ੍ਹਾਂ ਰਾਸ਼ੀ ਦੀ ਸਮੱਸਿਆ ਨਾਲ ਨਜਿੱਠਣ ਵਿਚ ਮਦਦ ਮਿਲੇਗੀ।

ਸੀਤਾਰਾਮਨ ਨੇ ਕਿਹਾ, ‘ਮੈਂ ਚਾਹੁੰਦੀ ਹਾਂ ਕਿ ਬੈਂਕਿੰਗ ਪ੍ਰਣਾਲੀ, ਮਿਊਚੁਅਲ ਫੰਡ, ਸ਼ੇਅਰ ਬਾਜ਼ਾਰ…ਹਰ ਕੋਈ ਇਹ ਧਿਆਨ ਰੱਖੇ ਕਿ ਜਦ ਕੋਈ ਆਪਣੇ (ਗਾਹਕ ਦੇ) ਪੈਸੇ ਦਾ ਲੈਣ-ਦੇਣ ਕਰਦਾ ਹੈ, ਤਾਂ ਸੰਗਠਨਾਂ ਦੇ ਭਵਿੱਖ ਬਾਰੇ ਵੀ ਸੋਚਣਾ ਪਵੇਗਾ ਤੇ ਇਹ ਯਕੀਨੀ ਕਰਨਾ ਹੋਵੇਗਾ ਕਿ ਉਹ ਗਾਹਕ ਆਪਣੇ ‘ਵਾਰਿਸ’ ਨੂੰ ਨਾਮਜ਼ਦ ਕਰਨ, ਉਨ੍ਹਾਂ ਦਾ ਨਾਂ ਤੇ ਪਤਾ ਦੇਣ।’

ਵਿੱਤ ਮੰਤਰੀ ਨੇ ਕਿਹਾ ਕਿ ਜ਼ਿੰਮੇਵਾਰ ਵਿੱਤੀ ਵਾਤਾਵਰਨ ਦਾ ਨਿਰਮਾਣ ਜ਼ਰੂਰੀ ਹੈ ਤੇ ਇਕ ਵੀ ਲਾਪਰਵਾਹੀ ਅੜਿੱਕੇ ਦਾ ਕਾਰਨ ਬਣ ਸਕਦੀ ਹੈ, ਜਿਸ ਨਾਲ ਭਰੋਸੇ ਦੀ ਕਮੀ ਹੋ ਸਕਦੀ ਹੈ। ਵਿੱਤੀ ਤਕਨੀਕੀ ਕੰਪਨੀਆਂ (ਫਿਨਟੈੱਕ) ਵੱਲੋਂ ਦੇਸ਼ ਦੀ ਮਦਦ ਕਰਨ ਦੇ ਸਵਾਲ ’ਤੇ ਸੀਤਾਰਾਮਨ ਨੇ ਕਿਹਾ ਕਿ ਡੀਮੈਟ ਖਾਤਿਆਂ ਦੀ ਗਿਣਤੀ 2019-20 ਵਿਚ 4.1 ਕਰੋੜ ਤੋਂ ਵੱਧ ਕੇ 2022-23 ਵਿਚ 10 ਕਰੋੜ ਹੋ ਗਈ ਹੈ।