ਸਿੱਧੂ ਮੂਸੇਵਾਲਾ ਬਾਰੇ ਆਈ ਵੱਡੀ ਖਬਰ

ਸਿੱਧੂ ਮੂਸੇ ਵਾਲਾ ਜਾਂ ਸ਼ੁੱਭਦੀਪ ਸਿੰਘ ਸਿੱਧੂ (11 ਜੂਨ 1993 – 29 ਮਈ 2022), ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਸੀ।[4][5] ਉਸ ਨੇ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ 2017 ਵਿੱਚ “ਲਾਇਸੰਸ” ਗੀਤ ਨਾਲ ਕੀਤੀ। ਸਿੱਧੂ ਦੁਆਰਾ ਲਿਖਿਆ ਇਹ ਗੀਤ ਪੰਜਾਬੀ ਗਾਇਕ ਨਿੰਜਾ ਨੇ ਗਾਇਆ। ਇਸ ਤੋਂ ਬਾਅਦ ਅਗਲਾ ਗੀਤ “ਸੋ ਹਾਈ” ਸਿੱਧੂ ਨੇ ਆਪ ਲਿਖਿਆ ਅਤੇ ਗਾਇਆ। ਇਸ ਗੀਤ ਨਾਲ ਸ਼ੁੱਭਦੀਪ ਨੂੰ ਇੱਕ ਨਵੀਨ ਪਹਿਚਾਣ ਮਿਲੀ ਅਤੇ ਆਉਣ ਵਾਲੇ ਕੁਝ ਹੀ ਸਮੇਂ ਵਿੱਚ ਉਸਨੇ ਪੰਜਾਬੀ ਸੰਗੀਤ ਜਗਤ ਵਿੱਚ ਇੱਕ ਵੱਖਰਾ ਨਾਮ ਖੱਟਿਆ।

ਸ਼ੁਭਦੀਪ ਦਾ ਜਨਮ 11 ਜੂਨ 1993 ਨੂੰ ਪੰਜਾਬ ਦੇ ਜ਼ਿਲ੍ਹੇ ਮਾਨਸਾ ਦੇ ਪਿੰਡ ਮੂਸਾ ਵਿੱਚ ਹੋਇਆ। ਇਹ ਇੱਕ ਸਿੱਖ ਪਰਿਵਾਰ ਨਾਲ ਸੰਬੰਧ ਰਖਦਾ ਸੀ। ਉਸ ਦਾ ਪਿਤਾ ਬਲਕੌਰ ਸਿੰਘ ਫ਼ੌਜ ਦੀ ਨੌਕਰੀ ਕਰਦਾ ਸੀ। ਉਸ ਦੀ ਮਾਤਾ ਦਾ ਨਾਂ ਚਰਨ ਕੌਰ ਹੈ ਜੋ ਮੂਸਾ ਪਿੰਡ ਦੀ ਸਰਪੰਚ ਹੈ। ਸਿੱਧੂ ਨੇ ਸ਼ੁਰੂਆਤੀ ਸਿੱਖਿਆ ਮਾਨਸਾ ਦੇ ਸਕੂਲਾਂ ਤੋਂ ਹਾਸਿਲ ਕੀਤੀ। ਉਸ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਚ ਪੜ੍ਹਾਈ ਕੀਤੀ ਅਤੇ 2016 ਵਿਚ ਗ੍ਰੈਜੂਏਸ਼ਨ ਕੀਤੀ। ਸਿਧੂ ਟੂਪੈਕ ਸ਼ਕੂਰ ਤੋਂ ਪ੍ਰਭਾਵਿਤ ਸੀ। ਇਸ ਨੇ ਛੇਵੀਂ ਕਲਾਸ ਵਿੱਚ ਹੀ ਹਿਪ ਹੋਪ ਸੰਗੀਤ ਸੁਣਨਾ ਸ਼ੁਰੂ ਕੀਤਾ ਅਤੇ ਲੁਧਿਆਣਾ ਵਿੱਚ ਹਰਵਿੰਦਰ ਬਿੱਟੂ ਤੋਂ ਸੰਗੀਤ ਦੇ ਹੁਨਰ ਸਿੱਖੇ।। ਇਸ ਤੋਂ ਬਾਅਦ ਉੱਚ ਸਿੱਖਿਆ ਲਈ ਸਿੱਧੂ ਕੈਨੇਡਾ ਚਲਾ ਗਿਆ ਅਤੇ ਆਪਣਾ ਪਹਿਲਾ ਗਾਣਾ “ਜੀ ਵੈਗਨ” ਜਾਰੀ ਕੀਤਾ।

ਗ੍ਰੈਜੁਏਸ਼ਨ ਦੀ ਪੜ੍ਹਾਈ ਕਰਨ ਤੋਂ ਬਾਅਦ ਸ਼ੁਭਦੀਪ ਬਰੈਂਪਟਨ, ਕੈਨੇਡਾ ਚਲਾ ਗਿਆ। ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ ਸਿੱਧੂ ਨੇ ਕੈਨੇਡਾ ਵਿੱਚ ਰਹਿੰਦੇ ਹੋਏ ਕੀਤੀ। ਉਸ ਤੋਂ ਬਾਅਦ ਇਸ ਨੇ 2018 ਵਿਚ ਭਾਰਤ ਵਿੱਚ ਲਾਈਵ ਗਾਉਣਾ ਸ਼ੁਰੂ ਕੀਤਾ। ਉਸਨੇ ਕੈਨੇਡਾ ਵਿੱਚ ਵੀ ਸਫਲ ਲਾਈਵ ਸ਼ੋਅ ਕੀਤੇ। ਅਗਸਤ 2018 ਵਿਚ ਇਸ ਨੇ ਪੰਜਾਬੀ ਫ਼ਿਲਮ “ਡਾਕੂਆਂ ਦਾ ਮੁੰਡਾ” ਲਈ ਆਪਣਾ ਪਹਿਲਾ ਫ਼ਿਲਮੀ ਗੀਤ “ਡਾਲਰ” ਲਾਂਚ ਕੀਤਾ। 2017 ਵਿੱਚ ਮੂਸੇ ਵਾਲੇ ਨੇ ਆਪਣੇ ਗੀਤ “ਸੋ ਹਾਈ” ਨਾਲ ਬਹੁਤ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜੋ ਇਸ ਨੇ ਬਿਗ ਬਰਡ ਮਿਊਜ਼ਿਕ ਨਾਲ ਕੀਤਾ ਸੀ।ਫਿਰ 2018 ਵਿੱਚ, ਇਸ ਨੇ ਆਪਣੀ ਪਹਿਲੀ ਐਲਬਮ PBX1 ਰਿਲੀਜ਼ ਕੀਤੀ, ਜਿਸ ਨੇ ਬਿਲਬੋਰਡ ਕੈਨੇਡੀਅਨ ਐਲਬਮਾਂ ਚਾਰਟ ਵਿੱਚ 66ਵਾਂ ਸਥਾਨ ਹਾਸਿਲ ਕੀਤਾ।

ਇਸ ਐਲਬਮ ਦੇ ਬਾਅਦ, ਉਸਨੇ ਆਪਣੇ ਗੀਤ ਸੁਤੰਤਰ ਤੌਰ ‘ਤੇ ਗਾਉਣੇ ਸ਼ੁਰੂ ਕਰ ਦਿੱਤੇ। 2019 ਵਿੱਚ ਇਸ ਦੇ ਸਿੰਗਲ ਟ੍ਰੈਕ “47” ਨੂੰ ਯੂਕੇ ਸਿੰਗਲ ਚਾਰਟ ਵਿੱਚ ਦਰਜ ਦਿੱਤਾ ਗਿਆ ਸੀ। 2020 ਵਿੱਚ, ਮੂਸੇ ਵਾਲਾ ਦਾ ਨਾਮ ਦ ਗਾਰਡੀਅਨ ਦੁਆਰਾ 50 ਆਉਣ ਵਾਲੇ ਉੱਚ ਚੋਟੀ ਦੇ ਕਲਾਕਾਰਾਂ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ 10 ਗੀਤ ਯੂਕੇ ਏਸ਼ੀਅਨ ਚਾਰਟ ਵਿੱਚ ਸ਼ਾਮਿਲ ਸਨ ਜਿਨ੍ਹਾਂ ਵਿੱਚੋਂ ਦੋ ਚਾਰਟ ਦੀ ਸਿਖਰ ‘ਤੇ ਹਨ। ਇਸ ਦਾ ਗੀਤ “ਬੰਬੀਹਾ ਬੋਲੇ” ਗਲੋਬਲ ਯੂਟਿਊਬ ਸੰਗੀਤ ਚਾਰਟ ਵਿੱਚ ਚੋਟੀ ਦੇ ਪੰਜ ਗੀਤਾਂ ਵਿੱਚੋਂ ਇੱਕ ਸੀ। 2021 ਵਿੱਚ, ਇਸ ਨੇ ਮੂਸਟੇਪ ਜਾਰੀ ਕੀਤੀ, ਜਿਸ ਦੇ ਗੀਤ ਕੈਨੇਡੀਅਨ ਹਾਟ 100, ਯੂਕੇ ਏਸ਼ੀਅਨ, ਅਤੇ ਨਿਊਜ਼ੀਲੈਂਡ ਹੌਟ ਚਾਰਟ ਸਮੇਤ ਵਿਸ਼ਵ ਪੱਧਰ ‘ਤੇ ਕਈ ਚਾਰਟਾਂ ਵਿੱਚ ਸ਼ਾਮਿਲ ਹੋਏ।।