ਲਾਰੈਂਸ ਬਿਸ਼ਨੋਈ ਬਾਰੇ ਵੱਡੀ ਅਪਡੇਟ

ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕੇਂਦਰੀ ਜਾਂਚ ਏਜੰਸੀ ਐਨਆਈਏ ਸਾਹਮਣੇ ਇਕ ਵੱਡਾ ਕਬੂਲਨਾਮਾ ਕੀਤਾ ਹੈ। ਪਤਾ ਚੱਲਿਆ ਹੈ ਕਿ ਲਾਰੈਂਸ ਬਿਸ਼ਨੋਈ ਨੇ ਐਨਆਈਏ ਦੇ ਸਾਹਮਣੇ ਇਹ ਕਬੂਲ ਕੀਤਾ ਹੈ ਕਿ ਉਹ ਕਾਲਜ ਦੀ ਰਾਜਨੀਤੀ ਤੋਂ ਜ਼ੁਲਮ ਦੀ ਦੁਨੀਆ ਵਿਚ ਕਿਵੇਂ ਆਇਆ। ਇੰਨਾ ਹੀ ਨਹੀਂ ਕਾਲਜ ਦੇ ਸਮੇਂ ਤੋਂ ਲੈ ਕੇ ਗੈਂਗਸਟਰ ਤੱਕ ਦੇ ਸਫ਼ਰ ‘ਚ ਲਾਰੈਂਸ ਬਿਸ਼ਨੋਈ ਨੇ NIA ਦੇ ਸਾਹਮਣੇ ਦੱਸਿਆ ਕਿ ਉਸ ਨੇ ਕਿੰਨੇ ਅਪਰਾਧ ਕੀਤੇ ਤੇ ਕਿਸ-ਕਿਸ ਦਾ ਕਤਲ ਕੀਤਾ ਹੈ। ਇਸ ਪੂਰੇ ਕਬੂਲਨਾਮੇ ਵਿਚ ਸਭ ਤੋਂ ਖ਼ਾਸ ਅਤੇ ਹੈਰਾਨੀਜਨਕ ਗੱਲ ਇਹ ਹੈ ਕਿ ਲਾਰੈਂਸ ਬਿਸ਼ਨੋਈ ਨੇ 10 ਟਾਰਗੇਟ ਬਣਾਏ ਹੋਏ ਹਨ।

ਟਾਰਗੇਟ 1- ਬਾਲੀਵੁੱਡ ਅਦਾਕਾਰ ਸਲਮਾਨ ਖਾਨ ਲਾਰੈਂਸ ਬਿਸ਼ਨੋਈ ਮੁਤਾਬਕ 1998 ‘ਚ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ਨੇ ਜੋਧਪੁਰ ‘ਚ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ। ਲਾਰੈਂਸ ਬਿਸ਼ਨੋਈ ਭਾਈਚਾਰੇ ਵੱਲੋਂ ਕਾਲੇ ਹਿਰਨ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਹੀ ਕਾਰਨ ਹੈ ਕਿ ਲਾਰੈਂਸ ਬਿਸ਼ਨੋਈ ਸਲਮਾਨ ਖਾਨ ਦਾ ਕਤਲ ਕਰਨਾ ਚਾਹੁੰਦਾ ਹੈ। ਇਸ ਲਈ ਲਾਰੈਂਸ ਨੇ ਸਲਮਾਨ ਦੀ ਰੇਕੀ ਲਈ ਆਪਣੇ ਸਭ ਤੋਂ ਕਰੀਬੀ ਸੰਪਤ ਨਹਿਰਾ ਨੂੰ ਮੁੰਬਈ ਭੇਜਿਆ ਸੀ ਪਰ ਸੰਪਤ ਨੂੰ ਹਰਿਆਣਾ ਐੱਸਟੀਐੱਫ ਨੇ ਗ੍ਰਿਫ਼ਤਾਰ ਕਰ ਲਿਆ ਸੀਟਾਗਰੇਟ 2- ਸਿੱਧੂ ਮੂਸੇਵਾਲਾ ਦਾ ਮੈਨੇਜਰ ਸ਼ਗਨਪ੍ਰੀਤ
ਸ਼ਗਨਪ੍ਰੀਤ ਸਿੱਧੂ ਮੂਸੇਵਾਲਾ ਦਾ ਮੈਨੇਜਰ ਹੈ, ਜੋ ਉਸ ਦੇ ਖਾਤਿਆਂ ਨੂੰ ਸੰਭਾਲਦਾ ਹੈ। ਲਾਰੈਂਸ ਅਨੁਸਾਰ ਉਸ ਦੇ ਬਹੁਤ ਹੀ ਕਰੀਬੀ ਵਿੱਕੀ ਮਿੱਡੂਖੇੜਾ ਦੇ ਸ਼ੂਟਰਾਂ ਯਾਨੀ ਕਾਤਲਾਂ ਨੂੰ ਸ਼ਗਨਪ੍ਰੀਤ ਨੇ ਪਨਾਹ ਦਿੱਤੀ ਸੀ। ਟਾਰਗੇਟ 3- ਮਨਦੀਪ ਧਾਲੀਵਾਲ ਲੱਕੀ ਪਟਿਆਲ ਦਾ ਗੁਰਗਾ ਲਾਰੈਂਸ ਬਿਸ਼ਨੋਈ ਨੇ ਦੱਸਿਆ ਕਿ ਉਹ ਮਨਦੀਪ ਨੂੰ ਇਸ ਲਈ ਮਾਰਨਾ ਚਾਹੁੰਦਾ ਸੀ ਕਿਉਂਕਿ ਉਸ ਨੇ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਛੁਪਣ ਵਿਚ ਮਦਦ ਕੀਤੀ ਸੀ, ਆਪਣੇ ਗੈਂਗ ਦਾ ਨਾਮ ਵੀ ਠੱਗ ਲਾਈਫ਼ ਰੱਖਿਆ ਹੋਇਆ ਹੈ।

ਟਾਰਗੇਟ 8- ਗੌਂਡਰ ਗੈਂਗ ਦਾ ਸਰਗਨਾ ਰੰਮੀ ਮਸਾਣ ਲਾਰੈਂਸ ਨੇ ਦੱਸਿਆ ਕਿ ਉਹ ਆਪਣੇ ਚਚੇਰੇ ਭਰਾ ਅਮਨਦੀਪ ਦੇ ਕਤਲ ਦਾ ਬਦਲਾ ਰੰਮੀ ਮਸਾਣਾ ਤੋਂ ਲੈਣਾ ਚਾਹੁੰਦਾ ਹਾਂ, ਜੋ ਉਸ ਦੇ ਦੁਸ਼ਮਣ ਗੌਂਡਰ ਗੈਂਗ ਦਾ ਸ਼ਾਰਪ ਸ਼ੂਟਰ ਹੈ। 9- ਗੌਂਡਰ ਗੈਂਗ ਦਾ ਸਰਗਨਾ ਗੁਰਪ੍ਰੀਤ ਸੇਖੋਂ ਗੁਰਪ੍ਰੀਤ ਲਾਰੈਂਸ ਦੇ ਦੁਸ਼ਮਣ ਗੌਂਡਰ ਗੈਂਗ ਦਾ ਸਰਗਨਾ ਹੈ ਅਤੇ ਉਸ ਨੇ ਉਸ ਦੇ ਚਚੇਰੇ ਭਰਾ ਨੂੰ ਮਾਰਨ ਲਈ ਰੰਮੀ ਮਸਾਣਾ ਨੂੰ ਹਥਿਆਰ ਮੁਹੱਈਆ ਕਰਵਾਏ ਸਨ।