ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦਾ ਜਾਣੋ ਇਤਿਹਾਸ

ਅਠਾਰਵੀਂ ਸਦੀ ਦੌਰਾਨ ਜਦ ਗੁਰੂ ਖਾਲਸਾ ਪੰਥ ਸਮਕਾਲੀ ਹਕੂਮਤ ਨਾਲ ਜਦੋ-ਜਹਿਦ ਕਰਦਾ ਹੋਇਆ ‘ਸਰਬੱਤ ਦੇ ਭਲੇ’ ਦੇ ਪ੍ਰਥਾਏ ਹਲੇਮੀ ਰਾਜ ਕਾਇਮ ਕਰਨ ਲਈ ਸੰਘਰਸ਼ ਕਰ ਰਿਹਾ ਸੀ। ਸਿੱਖ ਜੰਗਲਾਂ, ਪਹਾੜਾਂ ਅਤੇ ਘੋੜਿਆਂ ਦੀਆਂ ਕਾਠੀਆਂ ਨੂੰ ਹੀ ਆਪਣਾ ਨਿਵਾਸ ਸਮਝਦਾ ਹੋਇਆ ਜੂਝ ਰਿਹਾ ਸੀ, ਇਹ ਸਾਖੀ ਉਸ ਸਮੇਂ ਦੀ ਹੈ ਜਦ ਭਾਈ ਬੋਤਾ ਸਿੰਘ ਅਤੇ ਭਾਈ ਗਰਜਾ ਸਿੰਘ ਨੂੰ ਇਕ ਰਾਹਗੀਰ ਦੇ ਮਿਹਣੇ ਨੇ ਸਿੰਘਾਂ ਨੂੰ ਝੰਜੋੜ ਸੁੱਟਿਆ “ਕਿ ਸਿੱਖ ਤਾਂ ਹੁਣ ਲੱਭਦੇ ਹੀ ਕਿਤੇ ਨਹੀਂ ਇਹ ਦੋਵੇਂ ਜਿਹੜੇ ਝਾੜੀਆਂ ਵਿਚ ਲੁਕੇ ਨੇ ਇਹ ਸੱਚੇ ਸਿੱਖ ਨਹੀਂ ਹੋ ਸਕਦੇ”। ਜਦੋਂ ਭਾਈ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਦੇ ਕੰਨੀਂ ਇਹ ਬੋਲ ਪਏ ਤਾਂ ਸਿੰਘਾਂ ਨੇ ਕਿੱਕਰ ਦੇ ਸੋਟੇ ਛਾਂਗ ਕੇ ਨੂਰ ਦੀਨ ਦੀ ਸਰਾਂ ਕੋਲੇ ਨਾਕਾ ਲਾਕੇ ਟੈਕਸ ਵਸੂਲਣਾ ਸ਼ੁਰੂ ਕੀਤਾ। ਜਦੋਂ ਪੰਜ ਦਿਨ ਤੱਕ ਸਰਕਾਰ ਤਾਹੀਂ ਕੋਈ ਹਿੱਲ ਜੁਲ ਨਾ ਹੋਈ ਤਾਂ ਸਿੰਘਾਂ ਜ਼ਕਰੀਆ ਖਾਨ ਨੂੰ ਖੁਦ ਚਿੱਠੀ ਲਿੱਖ ਭੇਜੀ ਕਿ ਤੇਰਾ ਰਾਜ ਨਹੀਂ ਹੁਣ ਖਾਲਸੇ ਦਾ ਰਾਜ ਏ

ਮੈਂ ਹਾਂ ਸਿੰਘ ਬੋਤਾ, ਹੱਥ ਵਿਚ ਸੋਟਾ ਮੋਟਾ,ਲਵਾਂ ਜਗਾਤ ਖਲੋਤਾ, ਆਨਾ ਗੱਡਾ ਪੈਸਾ ਖੋਤਾ, ਤੂੰ ਆਖੀਂ ਭਾਬੀ ਖਾਨੋ ਨੂੰ, ਤੇਰਾ ਦੇਵਰ ਹੈਗਾ ਸਿੰਘ ਬੋਤਾ। ਜ਼ਕਰੀਆ ਖਾਨ ਨੇ ਗੁੱਸੇ ਚ ਆਕੇ ਫੌਜਦਾਰ ਜਲਾਲੁਦੀਨ ਨੂੰ 100 ਸਿਪਾਹੀ ਦੇ ਕੇ ਸਿੰਘ ਜਿਊਂਦੇ ਫੜ੍ਹਕੇ ਲਿਆਉਣ ਲਈ ਭੇਜਿਆ। ਜਦੋਂ ਜਲਾਲੁਦੀਨ ਪਹੁੰਚਿਆ ਤੇ ਲੱਗਾ ਸਿੰਘਾਂ ਨੂੰ ਮਖੌਲ ਕਰਨ ਕਿ ਇਹਨਾਂ ਦੋਹਾਂ ਕੀ ਮੁਕਾਬਲਾ ਕਰਨਾ। ਉਸ ਨੇ ਆਪਣੇ ਚੋਟੀ ਦੇ 4 ਸਿਪਾਹੀ ਭੇਜੇ, ਸਿੰਘਾਂ ਇਕੋ ਝਪਟੇ ਡਾਂਗਾਂ ਨਾਲ ਹੀ ਰਗੜ ਸੁੱਟੇ, ਦੁਬਾਰਾ ਫੇਰ 5 ਸਿਪਾਹੀ ਭੇਜੇ, ਸਿੰਘਾਂ ਉਹ ਵੀ ਇਕੋ ਸਾਹੇ ਛਾਂਗ ਸੁੱਟੇ, ਜਲਾਲੁਦੀਨ ਨੇ ਫਿਰ 7 ਸਿਪਾਹੀ ਭੇਜੇ ਤਾਂ ਸਿੰਘਾਂ ਮਿਆਨ ਚੋਂ ਤਲਵਾਰਾਂ ਕੱਢਕੇ ਉਹ ਵੀ ਢੇਰੀ ਕਰ ਸੁੱਟੇ। ਜਲਾਲੁਦੀਨ ਨੇ ਸਿੰਘਾਂ ਉਤੇ ਤੀਰ ਚਲਾਏ ਤਾਂ ਸਿੰਘਾਂ ਤੀਰ ਪੁੱਟ ਕੇ ਫਿਰ ਰਣ ਤੱਤੇ ਵਿਚ ਰੁੱਝ ਗਏ,