ਮੂਸੇਵਾਲਾ ਦੀ ਯਾਦਗਾਰ ਤੋਂ ਵੱਡੀ ਖਬਰ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਮਿਲਣ ਦੀ ਇੱਛਾ ਪੂਰੀ ਕਰਨ ਲਈ ਪੈਰਿਸ (ਫਰਾਂਸ) ਤੋਂ 2 ਬੱਚੇ ਆਪਣੇ ਪਰਿਵਾਰ ਸਮੇਤ ਪਿੰਡ ਮੂਸਾ ਵਿਖੇ ਉਨ੍ਹਾਂ ਦੀ ਸਮਾਧ ’ਤੇ ਮੱਥਾ ਟੇਕਣ ਲਈ ਪੁੱਜੇ। ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਗਾਇਕ ਸਿੱਧੂ ਮੂਸੇਵਾਲਾ ਸਿਰਫ਼ ਗਾਇਕ ਹੀ ਨਹੀਂ ਸੀ ਸਗੋਂ ਉਸ ਨੇ ਪੂਰੇ ਪੰਜਾਬ ਦਾ ਨਾਂ ਵਿਸ਼ਵ ਭਰ ’ਚ ਰੌਸ਼ਨ ਕਰ ਕੇ ਵਿਦੇਸ਼ਾਂ ’ਚ ਰਹਿੰਦੇ ਪੰਜਾਬੀਆਂ ਦੇ ਦਿਲਾਂ ’ਚ ਵੱਡੀ ਜਗ੍ਹਾ ਬਣਾਈ।

ਪੈਰਿਸ ਵਾਲੀ ਜਿੰਦਰ ਪਾਲ ਟੈਣੀ ਅਤੇ ਉਨ੍ਹਾਂ ਦੇ 2 ਪੁੱਤਰ ਆਰਿਫ਼ ਅਤੇ ਅਰਨਦ ਆਪਣੀ ਮਾਤਾ ਸ਼ੈਫਾਲੀ, ਨਾਨਾ ਸਤੀਸ਼ ਕੁਮਾਰ ਗਰਗ, ਨਾਨੀ ਸਰੋਜ ਰਾਣੀ ਸਮੇਤ ਪਿੰਡ ਮੂਸਾ ਵਿਖੇ ਗਾਇਕ ਸਿੱਧੂ ਮੂਸੇਵਾਲਾ ਦੀ ਸਮਾਧ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਅਸੀਂ ਗਾਇਕ ਸਿੱਧੂ ਮੂਸੇਵਾਲਾ ਦੇ ਫੈਨ ਹਾਂ। ਉਨ੍ਹਾਂ ਨੂੰ ਮਿਲਣ ਦੀ ਸਾਡੇ ਮਨ ’ਚ ਕਾਫ਼ੀ ਤਾਂਘ ਸੀ ਪਰ ਮੁਨਾਸਿਬ ਨਹੀਂ ਹੋ ਸਕਿਆ ਪਰ ਅੱਜ ਮੂਸੇਵਾਲਾ ਦੀ ਸਮਾਧ ’ਤੇ ਮੱਥਾ ਟੇਕ ਕੇ ਸਾਡੇ ਮਨ ਨੂੰ ਕਾਫ਼ੀ ਸਕੂਨ ਮਿਲਿਆ ਹੈ।