ਭਾਰਤ ਦੇ ਆਜ਼ਾਦ ਹੋਣ ਤੋਂ ਇੱਕ ਸਾਲ ਪਿੱਛੋਂ ਭਾਵ 1948 ਵਿੱਚ ਇਸ ਡੈਮ ਨੂੰ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਅਤੇ 1963 ਵਿੱਚ ਭਾਵ 15 ਸਾਲ ਵਿੱਚ ਇਹ ਪੂਰਾ ਹੋਇਆ। ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦਾ ਇਸ ਡੈਮ ਨੂੰ ਬਣਾਉਣ ਵਿੱਚ ਵੱਡਮੁੱਲਾ ਯੋਗਦਾਨ ਰਿਹਾ ਹੈ। ਡੈਮ ਦੀ ਉਸਾਰੀ ਕਰਨ ਲਈ 30 ਵਿਦੇਸ਼ੀ ਮਾਹਿਰਾਂ, ਭਾਰਤ ਦੇ 300 ਇੰਜਨੀਅਰਾਂ ਅਤੇ 13000 ਮਜ਼ਦੂਰਾਂ ਨੇ ਕੰਮ ਕੀਤਾ। ਡੈਮ ਦੀ ਉਸਾਰੀ ਵਿੱਚ ਇੱਕ ਅੰਦਾਜ਼ੇ ਮੁਤਾਬਕ 245.28 ਕਰੋੜ ਰੁਪਏ ਖ਼ਰਚ ਹੋਏ।
ਭਾਖੜਾ ਡੈਮ ਸਤਲੁਜ ਦਰਿਆ ਦੇ ਪਾਰ ਇੱਕ ਠੋਸ ਗਰੈਵਿਟੀ ਡੈਮ ਹੈ ਅਤੇ ਉੱਤਰੀ ਭਾਰਤ ਵਿੱਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਨੇੜੇ ਹੈ। ਇਹ ਡੈਮ ਨੰਗਲ ਟਾਊਨਸ਼ਿਪ ਤੋਂ ਲਗਭਗ 13 ਕਿਲੋਮੀਟਰ ਦੀ ਦੂਰੀ ਤੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲੇ ਦੇ ਭਾਖੜਾ ਪਿੰਡ ਦੇ ਨੇੜੇ ਇਕ ਖਾਈ ਤੇ ਸਥਿੱਤ ਹੈ। ਇਹ ਟੇਹਰੀ ਤੋਂ ਬਾਅਦ ਏਸ਼ੀਆ ਦਾ ਦੂਸਰਾ ਸਬ ਤੋਂ ਉੱਚਾ ਡੈਮ ਹੈ, ਜਿਸ ਦੀ ਊੰਚਾਈ ਲਗਭਗ 225.5 ਮੀਟਰ (740 ਫੁੱਟ) ਹੈ। ਇਸਦਾ ਸਰੋਵਰ, ਜਿਸਨੂੰ “ਗੋਬਿੰਦ ਸਾਗਰ” ਕਿਹਾ ਜਾਂਦਾ ਹੈ, 9.34 ਅਰਬ ਕਿਊਬਿਕ ਮੀਟਰ ਪਾਣੀ ਤੱਕ ਦਾ ਭੰਡਾਰ ਕਰਦਾ ਹੈ।
ਭਾਖੜਾ ਡੈਮ ਦੁਆਰਾ ਬਣਾਇਆ ਗਿਆ 90 ਕਿਲੋਮੀਟਰ ਲੰਮਾ ਜਲ ਭੰਡਾਰ 168.35 ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ।
ਪਾਣੀ ਦੀ ਸਟੋਰੇਜ ਦੇ ਮਾਮਲੇ ਵਿੱਚ, ਇਹ ਭਾਰਤ ਵਿੱਚ ਦੂਜਾ ਸਭ ਤੋਂ ਵੱਡਾ ਸਰੋਵਰ ਹੈ। ਪਹਿਲਾ ਮੱਧ ਪ੍ਰਦੇਸ਼ ਵਿੱਚ ਇੰਦਰਾ ਸਾਗਰ ਡੈਮ 12.22 ਬਿਲੀਅਨ ਸੀਯੂ ਮੀਟਰ ਦੀ ਸਮਰੱਥਾ ਵਾਲਾ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਇਸ ਨੂੰ ਰਿਜੌਰੈਂਟ ਇੰਡੀਆ ਦਾ ਨਵਾਂ ਮੰਦਰ ਕਰਾਰ ਦਿੱਤਾ ।
ਡੈਮ ਬਹੁਤ ਸਾਰੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ ਜੋ ਇਸਦੇ ਸਰੋਵਰ ਅਤੇ ਆਕਰਸ਼ਕ ਸਥਾਨ ਤੇ ਜਾਂਦੇ ਹਨ. ਗੰਗੂਵਾਲ ਅਤੇ ਭਾਖੜਾ ਬੰਨ੍ਹ ਵਿਚਕਾਰ ਦੂਰੀ ਲਗਭਗ 30-35 ਕਿਲੋਮੀਟਰ ਹੈ। ਨੰਗਲ ਡੈਮ ਇੱਕ ਹੋਰ ਡੈਮ ਹੈ, ਜੋ ਭਾਖੜਾ ਡੈਮ ਦੇ ਡਾਊਨ ਸਟ੍ਰੀਮ ਤੇ ਹੈ। ਕਦੇ-ਕਦੇ ਦੋਵੇਂ ਡੈਮਾਂ ਨੂੰ ਭਾਖੜਾ-ਨੰਗਲ ਡੈਮ ਕਿਹਾ ਜਾਂਦਾ ਹੈ ਭਾਵੇਂ ਉਹ ਦੋ ਵੱਖਰੇ ਡੈਮ ਹਨ ।
ਭਾਖੜਾ ਨੰਗਲ ਡੈਮ ਦੇ ਸੁਰੱਖਿਆ ਪ੍ਰਬੰਧ ਬਹੁਤ ਸਖ਼ਤ ਹਨ। ਪਾਵਰ ਹਾਊਸ ਨੂੰ ਅੰਦਰ ਜਾ ਕੇ ਦੇਖਣ ਦੀ ਮਨਾਹੀ ਹੈ। ਇਸ ਡੈਮ ਦਾ ਪ੍ਰਬੰਧ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਕੋਲ ਹੈ। ਬੋਰਡ ਤੋਂ ਪਰਮਿਟ ਲੈ ਕੇ ਡੈਮ ਨੂੰ ਬਾਹਰੋਂ ਨੇੜੇ ਜਾ ਕੇ ਵੱਡ-ਅਕਾਰੀ ਗੋਬਿੰਦ ਝੀਲ ਅਤੇ ਉੱਚਾਈ ਤੋਂ ਡਿੱਗਦੇ ਪਾਣੀ ਨੂੰ ਦੇਖਿਆ ਜਾ ਸਕਦਾ ਹੈ। ਉੱਚਾਈ ਤੋਂ ਡਿੱਗਦੇ ਪਾਣੀ ਦੀ ਗੜਗੜਾਹਟ ਮਨ ਨੂੰ ਲੁਭਾਉਣੀ ਲੱਗਦੀ ਹੈ।