ਹਰਿਕੇ ਪੱਤਣ ਤੋਂ ਟੁੱਟਿਆ ਬੰਨ੍ਹ ਡੁੱਬ ਗਏ 25 ਪਿੰਡ

ਹਰਿਕੇ ਪੱਤਣ ਤੋਂ ਟੁੱਟਿਆ ਬੰਨ੍ਹ, ਮੱਚ ਗਈ ਤੜਥੱਲੀ, ਘੰਟੇ ‘ਚ ਹੀ ਡੁੱਬ ਗਏ 25 ਦੇ ਕਰੀਬ ਪਿੰਡ, ਚੱਲਦੀ ਰਿਪੋਰਟਿੰਗ ‘ਚ ਅਚਨਚੇਤ ਪੈ ਗਿਆ ਪਾੜ, ਮੌਕੇ ਦੇ ਟੈਂਸ਼ਨ ਵਾਲੇ ਹਾਲਾਤਾਂ ਤੋਂ LIVE…ਭਾਖੜਾ ਡੈਮ ਦੇ ਫਲੱਡ ਗੇਟ ਨੂੰ ਬੀ.ਬੀ.ਐਮ.ਬੀ.ਪ੍ਰਸ਼ਾਸ਼ਨ ਵਲੋਂ ਕੁੱਝ ਸਮੇਂ ਲਈ 1 ਫੁੱਟ ਤੱਕ ਟੈਸਟਿੰਗ ਲਈ ਖੋਲ੍ਹ ਦਿੱਤੇ ਗਏ ਹਨ। ਫਿਲਹਾਲ ਸਥਿਤੀ ਕੰਟਰੋਲ ’ਚ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਬੀ.ਬੀ.ਐਮ.ਬੀ.ਪ੍ਰਸ਼ਾਸ਼ਨ ਵਲੋਂ ਝੀਲ ਵਿੱਚ 71000 ਪਾਣੀ ਦੀ ਆਮਦ ਸਬੰਧੀ ਭਲਕੇ ਚੰਡੀਗੜ੍ਹ ਵਿਖੇ ਮੀਟਿੰਗ ਰੱਖੀ ਗਈ ਹੈ

ਜੇਕਰ ਪਾਣੀ ਦੇ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਪਾਣੀ 1671 ‘ਤੇ ਪਹੁੰਚ ਗਿਆ ਹੈ, ਜੇਕਰ ਇਨਫਲੋ ਦੀ ਗੱਲ ਕਰੀਏ ਤਾਂ ਭਾਖੜਾ ਡੈਮ ਗੋਵਿੰਦ ਸਾਗਰ ਝੀਲ ‘ਚ ਹੁਣ ਤੱਕ 71000 ਪਾਣੀ ਦੀ ਆਮਦ ਹੋ ਰਹੀ ਹੈ, ਇਸ ਦੇ ਲਈ ਬੀ.ਬੀ.ਐੱਮ.ਬੀ. ਪ੍ਰਸ਼ਾਸਨ ਵੱਲੋਂ ਕੱਲ੍ਹ ਚੰਡੀਗੜ੍ਹ ‘ਚ ਮੀਟਿੰਗ ਰੱਖੀ ਗਈ ਹੈ।ਦੱਸ ਦਈਏ ਕਿ ਭਾਖੜਾ ਡੈਮ ਦੇ ਫਲੱਡ ਗੇਟ ਟੈਸਟਿੰਗ ਲਈ ਖੋਲ੍ਹੇ ਗਏ ਹਨ। ਡੈਮ ਦੇ ਪਿੱਛੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਭਾਖੜਾ ਡੈਮ ਦੇ ਵਿੱਚੋਂ ਪਹਿਲਾ 42000 ਕਿਉਸਿਕ ਪਾਣੀ ਛੱਡਿਆ ਜਾ ਰਿਹਾ ਸੀ। ਅੱਜ ਇਹ ਵਧਾ ਕੇ 50000 ਕਿਉਸਿਕ ਕੀਤਾ ਜਾ ਰਿਹਾ ਹੈ। ਇਸ 50000 ਵਿੱਚੋਂ 27500 ਕਿਊਸਿਕ ਪਾਣੀ ਸਤਲੁਜ ਵਿੱਚ ਬਾਕੀ ਦੋਵੇਂ ਨਹਿਰਾਂ ਵਿੱਚ ਜਾ ਰਿਹਾ ਹੈ।