ਸਤੁਲਜ ਦਰਿਆ ਤੋਂ ਵੱਡੀ ਚੇਤਾਵਨੀ ਦੋਖੋ

ਢਹਿ ਗਏ ਘਰ, ਨੀਲੇ ਅਸਮਾਨ ਥੱਲੇ ਸੌਂ ਰਹੇ ਲੋਕ ਸਤਲੁਜ ਨੇ ਇੱਕ ਦਾਣਾ ਵੀ ਨਹੀਂ ਚੁੱਕਣ ਦਿੱਤਾ, ਸਭ ਲੈ ਗਿਆ ਹੜ੍ਹਾ ਕੇ ਹੜ੍ਹਾਂ ਦੇ ਸਤਾਏ ਲੋਕ ਕਿੱਧਰ ਜਾਣ, ਸਰਕਾਰ ਜੀ ਫੜੋ ਬਾਂਹ””””ਪੰਜਾਬ ‘ਚ ਇਕ ਵਾਰ ਫਿਰ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਵੱਧਣ ਕਾਰਨ ਇਸ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਸਨ। ਇਸ ਤੋਂ ਬਾਅਦ ਸਤਲੁਜ ਦਰਿਆ ‘ਚ ਪਾਣੀ ਵੱਧ ਗਿਆ। ਇਸ ਪਾਣੀ ਕਾਰਨ ਹੁਣ ਮੁੜ ਪਿੰਡਾਂ ‘ਚ ਤਬਾਹੀ ਮਚਣ ਲੱਗੀ ਹੈ। ਨੰਗਲ ਦੇ ਬਹੁਤੇ ਪਿੰਡਾਂ ‘ਚ ਪਾਣੀ ਭਰ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਕਈ ਪਿੰਡ ਖ਼ਾਲੀ ਕਰਵਾਏ ਜਾ ਰਹੇ ਹਨ।

ਨੰਗਲ-ਸਤਲੁਜ ਦਰਿਆ ਨੇੜੇ ਬਣਿਆ ਸ਼ਿਵ ਮੰਦਰ ਵੀ ਪੂਰੀ ਤਰ੍ਹਾਂ ਪਾਣੀ ‘ਚ ਡੁੱਬ ਗਿਆ ਹੈ। ਪੰਜਾਬ ‘ਚ ਇਕ ਵਾਰ ਫਿਰ ਹੜ੍ਹਾਂ ਦਾ ਖ਼ਤਰਾ ਪੈਦਾ ਹੋ ਗਿਆ ਹੈ। ਸਤਲੁਜ ਕੰਢੇ ਰਹਿੰਦੇ ਲੋਕਾਂ ਦੀ ਚਿੰਤਾ ਇਕ ਵਾਰ ਫਿਰ ਵੱਧ ਗਈ ਹੈ। ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਇਹ ਰਾਹ ‘ਚ ਆਉਣ ਵਾਲੀ ਹਰ ਚੀਜ਼ ਨੂੰ ਰੋੜ੍ਹ ਕੇ ਲਿਜਾ ਰਿਹਾ ਹੈ।ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਜਾਣ ਕਾਰਨ ਕੰਮ ਦੇ ਚਾਰ ਗੇਟਾਂ ਨੂੰ ਖੋਲ੍ਹ ਦਿੱਤਾ ਗਿਆ ਸੀ, ਜਿਸ ਸਦਕਾ ਸਤਲੁਜ ਵਿਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ। ਸਤਲੁਜ ਦੇ ਕੰਢੇ ’ਤੇ ਵਸੇ ਪਿੰਡ ਸੰਘੇੜਾ ਦੇ ਆਲੇ-ਦੁਆਲੇ ਦਰਿਆ ਦਾ ਪਾਣੀ ਭਰ ਜਾਣ ਸਦਕਾ ਪਿੰਡ ਦੇ ਲੋਕਾਂ ਵਿਚ ਫਿਰ ਤੋਂ ਡਰ ਅਤੇ ਸਹਿਮ ਦਾ ਮਾਹੌਲ ਹੈ। ਸਰਪੰਚ ਸਰੂਪ ਸਿੰਘ ਨੇ ਦੱਸਿਆ ਕਿ ਹੁਣ ਸਤਲੁਜ ਦਾ ਪੱਧਰ ਵਧਣ ਕਾਰਨ ਪਿੰਡ ਅਤੇ ਆਸ ਪਾਣੀ ਮੁੜ ਭਰ ਗਿਆ ਹੈ।

ਨਾਇਬ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ ਨੇ ਦੱਸਿਆ ਕਿ ਸਤਲੁਜ ਪਹਿਲਾਂ ਆਏ ਹੜ੍ਹ ਤੋਂ ਬਾਅਦ 40000 ਹਜ਼ਾਰ ਕਿਊਸਿਕ ਪਾਣੀ ਚਲਦਾ ਰਿਹਾ। 15 ਅਗਸਤ ਨੂੰ ਤਿੰਨ ਵਜੇ ਤੱਕ ਇਕ ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ। ਦੱਸਿਆ ਕਿ ਪਹਿਲਾਂ ਆਏ ਹੜ੍ਹਾਂ ਨਾਲੋਂ ਪਾਣੀ ਅੱਧਾ ਹੈ ਫਿਰ ਵੀ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਹਿਮਾਚਲ ਵਿਚ ਬੱਦਲ ਫਟਣ ਕਰਕੇ ਇਹ ਸਥਿਤੀ ਪੈਦਾ ਹੋਈ ਹੈ ਉਮੀਦ ਹੈ ਕਿ ਆਉਂਦੇ ਦਿਨਾਂ ਤੱਕ ਹਾਲਾਤ ਪਹਿਲਾਂ ਵਰਗੇ ਹੋ ਜਾਣਗੇ।