ਦੋਖੋ ਦਾਦੀ ਨੇ ਕਿਵੇਂ ਜੋੜ ਕੇ ਰੱਖਿਆ 25 ਮੈਂਬਰਾਂ ਦਾ ਪਰਿਵਾਰ – ਨੂੰਹਾਂ ਤਾਂ ਕੀ ਪੋਤ ਨੂੰਹਾਂ ਵੀ ਨਹੀਂ ਬੋਲਦੀਆ – ਦਾਦੀ ਦਾ ਪੂਰਾ ਦਬਕਾ ਚੱਲਦਾ ਪੜਪੋਤਿਆਂ ਵਾਲੇ ਸ਼ਾਝੇ ਪਰਿਵਾਰ ਦੀ ਕਹਾਣੀ।ਦੋਖੋ ਵੀਡੀਓ ਪੂਰੀ ਸਾਝੇ ਪਰਿਵਾਰ ਦੀ ਕਹਾਣੀ ਕਿਸ ਤਰ੍ਹਾਂ ਰਹਿੰਦਾ ਪੂਰਾ ਪਰਿਵਾਰ।
ਜਿਸ ਪਰਿਵਾਰ ਦੇ ਸਾਰੇ ਮੈਂਬਰ ਆਪਸ ਵਿੱਚ ਮਿਲਕੇ ਆਪਣੀ ਜ਼ਿੰਦਗੀ ਪਿਆਰ ਅਤੇ ਸੁਨੇਹ ਨਾਲ ਗੁਜ਼ਾਰਦੇ ਹਨ ਉਹ ਪਰਿਵਾਰ ਕਿਸੇ ਜੰਨਤ ਤੋਂ ਘੱਟ ਨਹੀਂ ਹੁੰਦਾ। ਮਰਿਯਾਦਾ ਅਤੇ ਅਨੁਸ਼ਾਸਨ ਵਿੱਚ ਰਹਿਕੇ ਹਰ ਇੱਕ ਨੂੰ ਸਨਮਾਨ ਅਤੇ ਇੱਜ਼ਤ ਦੇਣਾ ਇੱਕ ਸੁਖੀ ਅਤੇ ਖੁਸ਼ਹਾਲ ਪਰਿਵਾਰ ਦੇ ਗੁਣ ਹੁੰਦੇ ਹਨ। ਕਿਸੇ ਵੀ ਪਰਿਵਾਰ ਦੇ ਗੁਣ ਅਤੇ ਔਗੁਣ ਹੀ ਆਦਮੀ ਦੀ ਪਹਿਚਾਣ ਹੁੰਦੇ ਹਨ। ਸੁੱਖ ਅਤੇ ਦੁੱਖ ਜ਼ਿੰਦਗੀ ਦੇ ਪਹਿਲੂ ਹਨ ਪਰ ਦੁੱਖ ਦੇ ਸਮਂੇ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਅਤੇ ਅਜਿਹੇ ਮੌਕੇ ਇੱਕ ਦੂਜੇ ਨੂੰ ਹੌਸਲਾ ਦੇ ਕੇ ਸਹਾਰਾ ਬਣਨ ਵਾਲੇ ਪਰਿਵਾਰ ਜਿੱਥੇ ਸਮਾਜ ਲਈ ਇੱਕ ਉਦਾਹਰਣ ਬਣਦੇ ਹਨ ਉੱਥੇ ਹੀ ਅਜਿਹੇ ਪਰਿਵਾਰਾਂ ਵਿੱਚ ਦੁੱਖ ਵੀ ਜ਼ਿਆਦਾ ਸਮਂੇ ਤੱਕ ਨਹੀਂ ਠਹਿਰਦੇ।
ਅਜਿਹੇ ਪਰਿਵਾਰ ਆਪਸੀ ਭਾਈਚਾਰੇ ਅਤੇ ਸਹਿਨਸ਼ੀਲਤਾ ਨਾਲ ਆਪਣੀ ਜ਼ਿੰਦਗੀ ਵਿੱਚੋਂ ਦੁੱਖ ਨੂੰ ਦੂਰ ਭਜਾਉਣ ਲਈ ਮਿਸਾਲ ਬਣਦੇ ਹਨ ਪਰ ਇਸਦੇ ਨਾਲ ਹੀ ਅੱਜ ਇੱਕਲਤਾ ਭਰੀ ਜ਼ਿੰਦਗੀ ਜਿਉਂਣ ਵਾਲੇ ਲੋਕ ਵੱਡੇ ਪੱਧਰ ਦੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਆਖਿਆ ਜਾ ਸਕਦਾ ਹੈ ਕਿ ਖੁਸ਼ਹਾਲ ਜ਼ਿੰਦਗੀ ਜਿਉਂਣ ਵਿੱਚ ਸੰਯੁਕਤ ਪਰਿਵਾਰ ਦਾ ਵੱਡਾ ਹੱਥ ਹੁੰਦਾ ਹੈ।
ਸਿਆਣਿਆ ਦਾ ਕਥਨ ਹੈ ਕਿ ਸਾਂਝੇ ਪਰਿਵਾਰ ਤੋਂ ਵੱਡਾ ਕੋਈ ਧਨ ਨਹੀਂ ਹੁੰਦਾ। ਪਿਤਾ ਤੋਂ ਵੱਡਾ ਕੋਈ ਸਲਾਹਕਾਰ ਨਹੀਂ ਹੁੰਦਾ। ਮਾਂ ਦੀ ਅਸੀਸ ਤੋਂ ਵੱਡੀ ਕੋਈ ਦੁਨੀਆ ਨਹੀਂ ਹੁੰਦੀ। ਭਰਾ ਤੋਂ ਚੰਗਾ ਕੋਈ ਸਾਂਝੀਵਾਲ ਨਹੀਂ ਹੁੰਦਾ। ਭੈਣ ਤੋਂ ਵੱਡਾ ਕੋਈ ਸ਼ੁਭਚਿੰਤਕ ਨਹੀਂ ਹੁੰਦਾ। ਇਸ ਲਈ ਜੇਕਰ ਅਸੀਂ ਇਕਹਿਰੇ ਪਰਿਵਾਰ ਵਿੱਚ ਰਹਿੰਦੇ ਹਾਂ ਤਾਂ ਉਪਰੋਕਤ ਸਾਰੀਆਂ ਸਹੂਲਤਾਂ ਤੋਂ ਵਾਂਝੇ ਹੁੰਦੇ ਹਾਂ। ਸਾਂਝੇ ਪਰਿਵਾਰ ਤੋਂ ਬਿਨਾਂ ਖੁਸ਼ਹਾਲ ਜੀਵਨ ਦੀ ਕਲਪਨਾ ਕਰਨਾ ਔਖਾ ਹੈ। ਇੱਕ ਸਦਗੁਣੀ ਪਰਿਵਾਰ ਬੱਚੇ ਦੇ ਚਰਿੱਤਰ ਨਿਰਮਾਣ ਤੋਂ ਲੈ ਕੇ ਵਿਅਕਤੀ ਦੀ ਸਫਲਤਾ ਤੱਕ ਮਹੱਤਵਪੂਰਨ ਭੂਮਿਕਾ ਨਿਭਾਉਦਾ ਹੈ।
ਭਾਵੇ ਪ੍ਰਾਣੀ ਜਗਤ ਵਿੱਚ ਪਰਿਵਾਰ ਇੱਕ ਛੋਟੀ ਇਕਾਈ ਹੈ ਪਰ ਇਸਦੀ ਮਜਬੂਤੀ ਸਾਨੂੰ ਹਰ ਵੱਡੀ ਤੋਂ ਵੱਡੀ ਮੁਸੀਬਤ ਤੋਂ ਬਚਾਉਣ ਵਿੱਚ ਸਹਾਈ ਹੁੰਦੀ ਹੈ। ਪਰਿਵਾਰ ਕਿਸੇ ਵੀ ਰਾਸ਼ਟਰ ਦੀ ਮੁੱਢਲੀ ਇਕਾਈ ਵੀ ਹੈ। ਸੁਚੱਜੇ ਪਰਿਵਾਰ ਨਾਲ ਹੀ ਚੰਗੇ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ। ਇਸ ਲਈ ਆਖਿਆ ਜਾ ਸਕਦਾ ਹੈ ਕਿ ਇੱਕ ਸੰਪੂਰਨ ਪਰਿਵਾਰ ਦਾ ਰਾਸ਼ਟਰ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਹੁੰਦਾ ਹੈ।