ਮਾਰੂਤੀ ਦੀਆਂ ਕਾਰਾਂ ਬਾਰੇ ਇਹ ਵੱਡੀ ਖਬਰ

ਜਲਦ ਬੰਦ ਹੋ ਸਕਦੀਆਂ ਹਨ Maruti ਦੀ Alto ਸਣੇ ਇਹ ਕਾਰਾਂ ! ਕੇਂਦਰ ਦੀ ਨਵੀਂ Policy ਬਣ ਰਹੀ ਅੜਿੱਕਾਜਲਦ ਬੰਦ ਹੋ ਸਕਦੀਆਂ ਹਨ Maruti ਦੀ Alto ਸਣੇ ਇਹ ਕਾਰਾਂ ! ਕੇਂਦਰ ਦੀ ਨਵੀਂ Policy ਬਣ ਰਹੀ ਅੜਿੱਕਾ ਮਾਰੂਤੀ ਸੁਜ਼ੂਕੀ ਛੇਤੀ ਹੀ ਆਪਣੀਆਂ ਜ਼ਿਆਦਾਤਰ ਐਂਟਰੀ-ਪੱਧਰ ਦੀਆਂ ਛੋਟੀਆਂ ਕਾਰਾਂ ਨੂੰ ਬੰਦ ਕਰ ਸਕਦੀ ਹੈ, ਜਿਸ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਆਲਟੋ ਵੀ ਸ਼ਾਮਲ ਹੈ ਕਿਉਂਕਿ ਉਹ ਸਰਕਾਰ ਦੀਆਂ ਆਉਣ ਵਾਲੀਆਂ ਕਾਰ ਸੁਰੱਖਿਆ ਨੀਤੀਆਂ ਤੋਂ ਖੁਸ਼ ਨਹੀਂ ਹੈ।ਕੰਪਨੀ ਦੇ ਅਨੁਸਾਰ, ਨਵੇਂ ਨਿਯਮਾਂ ਦੀ ਪਾਲਣਾ ਕਰਨ ਵਾਲੀਆਂ ਘੱਟ ਮਾਰਜਿਨ ਵਾਲੀਆਂ ਕਾਰਾਂ ਬਣਾਉਣਾ ਵਿਵਹਾਰਕ ਨਹੀਂ ਹੈ।

ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਆਰਸੀ ਭਾਰਗਵ ਨੇ ਆਪਣੇ ਇੱਕ ਬਿਆਨ ‘ਚ ਕਿਹਾ ਹੈ ਕਿ ਉਨ੍ਹਾਂ ਦੀ ਕੰਪਨੀ ਸਰਕਾਰੀ ਨੀਤੀਆਂ ਦੀ ਦਖਲਅੰਦਾਜ਼ੀ ਕਾਰਨ ਆਪਣੀਆਂ ਛੋਟੀਆਂ ‘ਕਾਰਾਂ’ ਨੂੰ ਬੰਦ ਕਰਨ ਤੋਂ ਪਰਹੇਜ਼ ਨਹੀਂ ਕਰੇਗੀ।ਨਵੀਆਂ ਸਰਕਾਰੀ ਨੀਤੀਆਂ ਛੋਟੀ ਕਾਰਾਂ ਨੂੰ ਮਹਿੰਗੀਆਂ ਅਤੇ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਕਰ ਰਹੀਆਂ ਹਨ।ਚੇਅਰਮੈਨ ਨੇ ਦੱਸਿਆ ਕਿ ਇਨ੍ਹਾਂ ਕਾਰਾਂ ਚੋਂ ਮਾਰੂਤੀ ਦੀ ਬਹੁਚਰਚਿਤ ਕਰ ਆਲਟੋ ਵੀ ਸ਼ਾਮਲ ਹੈ। ਕੰਪਨੀ ਦੇ ਮੁਤਾਬਕ, ਐਂਟਰੀ-ਲੈਵਲ ਹੈਚਬੈਕ ‘ਤੇ ਮਾਰਜਿਨ ਪਹਿਲਾਂ ਹੀ ਕਾਫੀ ਘੱਟ ਹੈ ਅਤੇ ਨਵੇਂ ਇਸ ਨੂੰ ਹੋਰ ਘਟਾ ਦੇਣਗੇ।ਕੇਂਦਰ ਸਰਕਾਰ ਹੁਣੇ ਇੱਕ ਨਵਾਂ ਨਿਯਮ ਲਿਆਉਣ ਵਾਲੀ ਹੈ।