ਭਾਖੜਾ ਡੈਮ ਤੋਂ ਆਈ ਵੱਡੀ ਜਾਣਕਾਰੀ

ਵੱਡੀ ਖ਼ਬਰ: ਭਾਖੜਾ ਡੈਮ ‘ਚੋਂ ਛੱਡਿਆ ਪਾਣੀ ਪਿੰਡਾਂ ‘ਚ ਵੜਿਆ, ਦੇਖੋ ਕਿਵੇਂ ਗਲੀਆਂ ‘ਚੋਂ ਲੰਘ ਰਿਹਾ ਦਰਿਆ ਵਾਂਗ ਪਾਣੀ BHAKRA DAM ਵਿੱਚ ਪਾਣੀ ਦਾ ਵੱਧਰ ਵੱਧ ਗਿਆ ਜਿਸ ਕਾਰਨ ਡੈਮ ਵਿੱਚੋਂ ਪਾਣੀ ਛੱਡਿਆ ਗਿਆ। ਜਿਸਤੋਂ ਬਾਅਦ ਪਾਣੀ ਪਿੰਡਾਂ ਵਿੱਚ ਦਾਖਿਲ ਹੋ ਚੁੱਕਿਆ ਹੈ। ਪਿੰਡ ਦੀਆਂ ਗਲੀਆਂ ਵਿੱਚ ਵੀ ਦਰਿਆ ਵਾਂਗ ਪਾਣੀ ਲੰਘ ਰਿਹਾ ਹੈ।

ਹਿਮਾਚਲ ਪ੍ਰਦੇਸ਼ ਦੇ ਉੱਪਰੀ ਇਲਾਕਿਆਂ ‘ਚ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਾਰਨ ਭਾਖੜਾ ਬੰਨ੍ਹ ‘ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ 3 ਫੁੱਟ ਦੂਰ ਹੈ। ਅੱਜ ਬੀ. ਬੀ. ਐੱਮ. ਬੀ. ਪ੍ਰਬੰਧਨ ਵੱਲੋਂ ਭਾਖੜਾ ਬੰਨ੍ਹ ਦੇ ਫਲੱਡ ਗੇਟ 2 ਫੁੱਟ ਤੋਂ ਵਧਾ ਕੇ 4 ਫੁੱਟ ਤੱਕ ਖੋਲ੍ਹ ਦਿੱਤੇ ਗਏ ਅਤੇ ਭਾਖੜਾ ਬੰਨ੍ਹ ਤੋਂ ਨੰਗਲ ਬੰਨ੍ਹ ਲਈ ਜ਼ਿਆਦਾ ਪਾਣੀ ਛੱਡਣਾ ਵੀ ਸ਼ੁਰੂ ਕਰ ਦਿੱਤਾ ਹੈ।ਸੋਮਵਾਰ ਸ਼ਾਮ 6 ਵਜੇ ਤੱਕ ਭਾਖੜਾ ਬੰਨ੍ਹ ਦੇ ਪਾਣੀ ਦਾ ਪੱਧਰ 1676.37 ਫੁੱਟ ਦਰਜ ਕੀਤਾ ਗਿਆ, ਜੋ ਕਿ ਪਿਛਲੇ ਦਿਨ ਦੇ ਮੁਕਾਬਲੇ ਕਰੀਬ 3 ਫੁੱਟ ਤੋਂ ਜ਼ਿਆਦਾ ਹੈ। ਭਾਖੜਾ ਬੰਨ੍ਹ ਤੋਂ ਨੰਗਲ ਡੈਮ ਝੀਲ ਲਈ ਦੇਰ ਸ਼ਾਮ ਕਰੀਹ 56800 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

ਸਤਲੁਜ ਦਰਿਆ ਵਿੱਚ ਛੱਡੇ ਗਏ ਪਾਣੀ ਨੇ ਕਿਨਾਰੇ ਉਤੇ ਵਸੇ ਕਈ ਪਿੰਡਾਂ ਵਿੱਚ ਨੁਕਸਾਨ ਪਹੁੰਚਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਕਈ ਪਿੰਡਾਂ ਦੀਆਂ ਫਿਰਨੀਆਂ ਅਤੇ ਸੰਪਰਕ ਸੜਕਾਂ ਵਿੱਚ ਪਾਣੀ ਆ ਚੁੱਕਾ ਹੈ। ਚੀਫ਼ ਇੰਜੀਨੀਅਰ ਬੀਬੀਐਮਬੀ ਨੰਗਲ ਸੀਪੀ ਸਿੰਘ ਦੱਸਿਆ ਕਿ ਡੈਮ ਵਿੱਚ ਇਨਫਲੋਵ ਘੱਟ ਗਿਆ ਹੈ ਜਿਸ ਤਰੀਕੇ ਨਾਲ ਝੀਲ ਵਿੱਚ ਪਾਣੀ ਦੀ ਆਮਦ ਹੋ ਰਹੀ ਸੀ। ਪਾਣੀ ਨੂੰ ਕੰਟਰੋਲ ਕਰਨ ਲਈ BBMB ਨੇ ਅਹਿਮ ਭੂਮਿਕਾ ਅਦਾ ਕੀਤੀ ਹੈ। ਭਾਖੜਾ ਡੈਮ ਦੇ ਮੁਕਾਬਲੇ ਪੌਂਗ ਡੈਮ ਵਿੱਚ ਪਾਣੀ ਦੀ ਆਮਦ ਜ਼ਿਆਦਾ ਹੈ।

ਕਾਬਿਲੇਗੌਰ ਹੈ ਕਿ ਭਾਖੜਾ ਡੈਮ ਤੋਂ ਬਾਅਦ ਸਤਲੁਜ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਸਤਲੁਜ ਦਰਿਆ ਦੇ ਕਿਨਾਰੇ ਉਤੇ ਮਸ਼ਹੂਰ ਬਾਬਾ ਊਧੋ ਮੰਦਿਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਸਤਲੁਜ ਦਰਿਆ ਦੇ ਪਾਣੀ ਦੇ ਕਾਰਨ ਇਹ ਮੰਦਰ ਵੀ ਪਾਣੀ ਵਿੱਚ ਡੁੱਬਦਾ ਹੋਇਆ ਨਜ਼ਰ ਆ ਰਿਹਾ ਹੈ। ਮੰਦਿਰ ਦੀਆਂ ਮੂਰਤੀਆਂ ਪਾਣੀ ਦੇ ਵਿੱਚ ਸਮਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ ਇਲਾਕੇ ਦੀ ਕਾਫੀ ਸੰਗਤ ਇਸ ਮੰਦਰ ਵਿੱਚ ਨਤਮਸਤਕ ਹੋਣ ਲਈ ਪੁੱਜਦੀ ਹੈ ਤੇ ਇਸ ਮੰਦਰ ਵਿੱਚ ਪਾਣੀ ਆਉਣ ਕਰਕੇ ਪ੍ਰਸ਼ਾਸਨ ਦੁਆਰਾ ਇੱਥੇ ਆਉਣ ਉਤੇ ਪਾਬੰਦੀ ਲਗਾਈ ਗਈ ਹੈ। ਸਤਲੁਜ ਕੰਢੇ ਉਪਰ ਵੱਸੇ ਹੋਏ ਪਿੰਡਾਂ ਵਿੱਚ ਵੀ ਪਾਣੀ ਦੇ ਵਧਦੇ ਪੱਧਰ ਨੂੰ ਦੇਖਦੇ ਹੋਏ ਭਾਰੀ ਸਹਿਮ ਪਾਇਆ ਜਾ ਰਿਹਾ ਹੈ।