ਚਰਨਜੀਤ ਚੰਨੀ ਨੇ ਕੀਤੀ ਇਹ ਅਰਦਾਸ ਜਾਣੋ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਤੇ 2 ਕਰੋੜ ਰੁਪਏ ਮੰਗਣ ਦੇ ਇਲਜ਼ਾਮ ਲਗਾਏ ਗਏ ਸਨ। ਇਸ ਪਿੱਛੋਂ ਅੱਜ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਭਗਵੰਤ ਮਾਨ ਵੱਲੋਂ ਲਾਏ ਗਏ ਇਲਜ਼ਾਮਾਂ ਪ੍ਰਤੀ ਸ੍ਰੀ ਕਤਲਗੜ੍ਹ ਸਾਹਿਬ ਨਤਮਸਤਕ ਹੋ ਕੇ ਗੁਰੂ ਸਾਹਿਬ ਦੀ ਕਚਹਿਰੀ ਵਿੱਚ ਆਪਣਾ ਪੱਖ ਪੇਸ਼ ਕੀਤਾ। ਚੰਨੀ ਨੇ ਗੁਰੂ ਘਰ ਜਾ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਤੇ ਆਪਣਾ ਪੱਖ ਰੱਖਿਆ। ਉਨ੍ਹਾਂ ਨੇ ਆਖਿਆ ਕਿ ਉਸ ਨੇ ਕਦੇ ਆਪਣੇ ਭਾਣਜੇ ਰਾਹੀਂ ਪੈਸੇ ਨਹੀਂ ਮੰਗੇ। ਇਹ ਸਾਰੇ ਇਲਜ਼ਾਮ ਝੂਠੇ ਹਨ। ਮੈਂ ਆਪ ਜੀ ਦੇ ਦਰ ਤੋਂ ਕਿਤੇ ਹੋਰ ਨਹੀਂ ਜਾ ਸਕਦਾ। ਇਸ ਲਈ ਮੈਂ ਆਪਣੀ ਸਫਾਈ ਦੇਣ ਤੁਹਾਡੇ ਕੋਲ ਆਇਆ ਹਾਂ। ਜੇਕਰ ਮੈਂ ਪੈਸੇ ਲਏ ਹੋਣ ਤਾਂ ਮੈਂ ਆਪ ਦਾ ਦੇਣਦਾਰ ਹਾਂ। ਮੇਰੇ ਉਤੇ ਝੂਠੇ ਇਲਜ਼ਾਮ ਲਗਾਏ ਹਨ। ਲਾਏ ਜਾ ਰਹੇ ਹਨ।

ਚੰਨੀ ਨੇ ਕਿਹਾ ਹੈ ਕਿ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਨ ਆਇਆ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਅਰਦਾਸ ਕਰਦਾ ਹਾਂ ਮੈਂ ਕਿਸੇ ਨੂੰ ਆਪਣੇ ਭਾਣਜੇ ਕੋਲ ਨੌਕਰੀ ਲੈਣ ਬਦਲੇ ਪੈਸੇ ਲਈ ਨਹੀਂ ਭੇਜਿਆ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਮੈਂ ਪੈਸੇ ਮੰਗੇ ਹੋਣ ਤਾਂ ਮੈ ਆਪ ਜੀ ਦਾ ਦੇਣਦਾਰ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਵਿਚਾਲੇ 2 ਕਰੋੜ ਦੀ ਰਿਸ਼ਵਤ ਮੰਗਣ ਦੇ ਇਲਜ਼ਾਮਾਂ ਦੀ ਜੰਗ ਹੋਰ ਤੇਜ਼ ਹੋ ਗਈ ਹੈ। ਬੀਤੇ ਦਿਨ ਚੰਨੀ ਨੇ ਚਮਕੌਰ ਸਾਹਿਬ ਗੁਰਦੁਆਰੇ ਪਹੁੰਚ ਕੇ ਅਰਦਾਸ ਕਰਦੇ ਹੋਏ ਕਿਹਾ ਕਿ ਜੇਕਰ ਮੈਂ ਆਪਣੇ ਭਾਣਜੇ ਜਾਂ ਫਿਰ ਕਿਸੇ ਰਿਸ਼ਤੇਦਾਰ ਨੂੰ ਰਿਸ਼ਵਤ ਲੈਣ ਲਈ ਕਿਹਾ ਸੀ ਤਾਂ ‘ਮੇਰਾ ਕੱਖ ਨਾ ਰਹੇ’। ਇਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਹੁਣ ਸਬੂਤ ਪੇਸ਼ ਕਰਨ ਦੀ ਚੇਤਾਵਨੀ ਦਿੱਤੀ ਹੈ ।

‘ਮੈਂ ਸਬੂਤ ਵੀ ਪੇਸ਼ ਕਰ ਸਕਦਾ ਹਾਂ’ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ‘ਤੇ ਤੰਜ ਕੱਸ ਦੇ ਹੋਏ ਕਿਹਾ ਕਿ ਉਹ ਆਪਣੇ ਭਾਜਣੇ ਜਾਂ ਫਿਰ ਭਤੀਜੇ ਕੋਲੋ ਪੁੱਛ ਲੈਣ ਕਿ ਉਹ ਬਿਨਾਂ ਪੁੱਛੇ ਹੀ ਰਿਸ਼ਵਤ ਲੈਣ ਦਾ ਕੰਮ ਕਰਦੇ ਹੋਣ? ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਨੂੰ ਕਿਹਾ ਉਹ ਢੱਕੇ ਰਹਿਣ , ਨਹੀਂ ਤਾਂ ਮੈਂ ਉਸ ਖਿਡਾਰੀ ਨੂੰ ਸਾਹਮਣੇ ਲੈ ਆਉਣਾ, ਜਿਸ ਨੇ ਮੈਨੂੰ ਕਿਹਾ ਸੀ ਕਿ ‘ਮੇਰੇ ਤੋਂ ਪੈਸੇ ਨੌਕਰੀ ਦੇ ਬਦਲੇ ਮੰਗੇ ਗਏ’।