ਇਹ ਕਹਾਣੀ ਹੈ 85 ਸਾਲਾਂ ਬੇਬੇ ਦੀ ਜੋ 8 ਸਾਲ ਦੀ ਸੀ ਜਦੋਂ ਸਾਡਾ ਘਰ ਉਜੜ ਗਿਆ ਸੀ ਪਾਕਿਸਤਾਨ ਤੋਂ 1 ਇੱਟ ਲੈਕੇ ਆਏ ਸੀ ਪੁੱਤ 300 ਵਿੱਘੇ ਛੱਡ ਆਏ ਪਿੱਛੇ – ਭਾਣਾ ਮੰਨ ਜੀਅ ਰਹੇ ਬਸ ।। 15 ਅਗਸਤ ਮਨਾਉਣ ਵਾਲੇ ਦੇਖਣ ।।ਆਉ ਦੇਖਦੇ ਹਾਂ ਪੂਰੀ ਵੀਡੀਓ। 1947 ਨੂੰ ਸਾਡਾ ਦੇਸ਼ ਆਜਾਦ ਹੋਇਆ ਸੀ ਪਰ ਪੰਜਾਬ ਦਾ ਉਜਾੜਾ ਹੋਇਆ ਸੀ।।। ਦੇਸ਼ ਵੰਡ ਦਾ ਸਾਹਿਤਕ ਘਾਟਾ ਵੀ ਸਭ ਤੋਂ ਵੱਧ ਪੰਜਾਬ ਨੂੰ ਹੀ ਝੱਲਣਾ ਪਿਆ।ਵੰਡ ਨਾਲ ਪੰਜਾਬੀ ਭਾਸ਼ਾ ਦਾ ਬੇਹੱਦ ਨੁਕਸਾਨ ਹੋਇਆ। ਗੁਰਮੁਖੀ ਲਿਪੀ ਦਾ ਵਿਕਾਸ ਸੀਮਤ ਹੋ ਗਿਆ ਤੇ ਸ਼ਾਹਮੁਖੀ ਲਿਪੀ ਵਿੱਚ ਰਚੇ ਜਾਣ ਵਾਲੇ ਪੰਜਾਬੀ ਸਾਹਿਤ ਨੂੰ ਬਣਦਾ ਸਤਿਕਾਰ ਨਹੀਂ ਮਿਲਿਆ।ਪੂਰਬੀ ਪੰਜਾਬ ਨੂੰ ਇਸ ਵੰਡ ਦਾ ਬਹੁਤ ਨੁਕਸਾਨ ਹੋਇਆ। ਲਹਿੰਦੇ ਪੰਜਾਬ ਦੇ ਮੁਕਾਬਲੇ ਚੜ੍ਹਦੇ ਪੰਜਾਬ ਨੂੰ ਘੱਟ ਜ਼ਮੀਨ ਮਿਲੀ ਤੇ ਜਿਸ ਵਿੱਚੋਂ ਖੇਤੀ ਹੇਠਲਾ ਰਕਬਾ ਵੀ ਤੁਲਨਾ ਵਿੱਚ ਘੱਟ ਹੀ ਸੀ।
ਜਿਨ੍ਹਾਂ ਬਜ਼ੁਰਗਾਂ ਨੇ ਵੰਡ ਦਾ ਸਾਕਾ ਆਪਣੇ ਅੱਖੀਂ ਦੇਖਿਆ ਹੈ, ਉਹ ਦੱਸਦੇ ਹਨ ਕਿ ਆਜ਼ਾਦੀ ਮਿਲੀ ਨਹੀਂ, ਬਲਕਿ ਫੈਲੀ ਸੀ, ਜਿਸ ਵਿੱਚ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਇਆ।ਜ਼ਮੀਨ-ਜਾਇਦਾਦਾਂ ਦੇ ਮਾਲਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਗਿਆ।ਆਪਣੀਆਂ ਜਾਇਦਾਦਾਂ ਨੂੰ ਉੱਥੇ ਹੀ ਛੱਡ ਲੋਕ ਦੂਜੇ ਦੇਸ਼ ਨੱਸਣ ਲੱਗੇ।ਔਰਤਾਂ ਦੀ ਬੇਪਤੀ ਕੀਤੀ ਗਈ।
ਰੇਪਕੀਤੇ ਗਏ ਤੇ ਇੱਥੇ ਹੀ ਬੱਸ ਨਹੀਂ ਦੂਜੇ ਧਰਮ ਦੀਆਂ ਔਰਤਾਂ ਦੇ ਸਰੀਰਕ ਅੰਗਾਂ ਨੂੰ ਵੱਢ ਸੂਰਮਗਤੀ ਦਰਸਾਉਣ ਦਾ ਘਿਣਾਉਣਾ ਕੰਮ ਵੀ ਸ਼ੁਰੂ ਹੋ ਗਿਆ।ਪਰ ਇਸ ਤਸਵੀਰ ਦਾ ਦੂਜਾ ਪੱਖ ਕੁਝ ਇਹ ਤਸਵੀਰਾਂ ਹਨ।ਧਰਮ ਦੇ ਆਧਾਰ ‘ਤੇ ਹੋਈ ਦੇਸ਼ ਵੰਡ ਵਿੱਚ ਫਿਰਕੇਵਾਦ ਫੈਲ ਗਿਆ ਤੇ ਲੋਕਾਂ ਨੇ ਦੂਜੇ ਧਰਮ ਦੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ।ਦੁਨੀਆ ਦੇ ਇਤਿਹਾਸ ਵਿੱਚ 1947 ਵਿੱਚ ਸਭ ਤੋਂ ਵੱਡਾ ਪਲਾਇਨ ਵਾਪਰਿਆ।ਪਲਾਇਨ ਮੌਕੇ ਆਈਆਂ ਅਨੇਕਾਂ ਮੁਸ਼ਕਲਾਂ ਤੋਂ ਇਲਾਵਾ ਬਹੁਤ ਲੋਕਾਂ ਨੂੰ
ਆਪਣੀਆਂ ਜਾਨਾਂ ਤਕ ਗਵਾਉਣੀਆਂ ਪਈਆਂ।ਵੰਡ ਦੌਰਾਨ ਤਕਰੀਬਨ ਡੇਢ ਕਰੋੜ ਲੋਕਾਂ ਨੇ ਆਪਣਾ ਟਿਕਾਣਾ ਪੱਟਿਆ ਤੇ ਦੂਜੇ ਦੇਸ਼ ਜਾ ਵਸੇ।ਅਣਵੰਡੇ ਭਾਰਤ ਦੀ ਜਨਸੰਖਿਆ 390 ਮਿਲੀਅਨ ਸੀਬਾਅਦ ਵਿੱਚ ਪਾਕਿਸਤਾਨ ਤੇ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਦੀ 30-30 ਮਿਲੀਅਨ ਜਨਸੰਖਿਆ ਹੋ ਗਈ।ਬੇਸ਼ੱਕ ਦੇਸ਼ ਨੂੰ ਤਾਂ ਆਜ਼ਾਦੀ ਮਿਲ ਗਈ, ਪਰ ਪੰਜਾਬ ਇਸ ਦਾ ਸੰਤਾਪ ਅੱਜ ਤਕ ਹੰਢਾ ਰਿਹਾ ਹੈ।ਲੋਕਾਂ ਨੂੰ ਆਪਣੇ ਹੱਸਦੇ ਵੱਸਦੇ ਪਰਿਵਾਰ ਤੇ ਜ਼ਮੀਨ ਜਾਇਦਾਦ ਛੱਡ ਕੇ ਦੂਜੇ ਦੇਸ਼ ਵੱਲ ਜਾਣ ਨੂੰ ਮਜਬੂਰ ਹੋਣਾ ਪਿਆ।ਇਹ ਤਸਵੀਰਾਂ ਉਦੋਂ ਦੀਆਂ ਹਨ, ਜਦ ਪੰਜਾਬ ਦੇ ਦੋ ਟੋਟੇ ਕਰਕੇ ਦੋ ਦੇਸ਼ਾਂ ਵਿਚਾਲੇ ਵੰਡ ਦਿੱਤੇ ਗਏ ਸਨ।