ਮੈਂ ਅੰਮ੍ਰਿਤਪਾਲ ਸਿੰਘ ਵਿਚੋਂ ਹੀ ਕੌਮ ਦੇ ਦਰਦ ਨੂੰ ਵੇਖਦੀ ਹਾਂ-ਕਿਰਨਦੀਪ ਕੌਰ
ਕਿਰਨਦੀਪ ਨਾਲ ਲੰਮੀ ਅਤੇ ਪਹਿਲੀ ਮੁਲਾਕਾਤ । “੧੧ਦਿਨ ਮੈਂ ਕੁਝ ਨਹੀਂ ਖਾਧਾ,ਇਕ ਤੁਪਕਾ ਵੀ ਪਾਣੀ ਦਾ ਨਹੀਂ ਪੀਤਾ,ਗਵਾਹਾਂ ਨੂੰ ਪੁੱਛ ਕੇ ਵੇਖ ਲਓ।””ਮੈਂ ਏਕਾਂਤ ਨੂੰ ਪਿਆਰ ਕਰਦੀ ਹਾਂ, ਅਸਮਾਨਾਂ ਵਿਚ ਬਦਲ ਵੀ ਮੇਰੇ ਸਾਥੀ ਹਨ। ਇਕੱਲਤਾ ਮੇਰੇ ਲਈ ਚੜਦੀ ਕਲਾ ਹੈ।” “ਅੰਮ੍ਰਿਤਪਾਲ ਸਿੰਘ ਦੀ ਰੂਪੋਸ਼ੀ ਦੌਰਾਨ ਮੈਂ ਰੋਂਦੀ ਰਹੀ ਸੀ। ਰੋਣਾ ਗੁਨਾਹ ਨਹੀਂ,ਇਹ ਮੈਨੂੰ ਤਾਕਤ ਦਿੰਦਾ ਹੈ।” “ਅਸੀਂ ਏਥੇ ਕੁੜੀਆਂ ਨੂੰ ਕਿਵੇਂ ਦਬਾ ਕੇ ਰਖਦੇ ਹਾਂ।”
“ਦੁਨੀਆਂ ਘੁੰਮੀ ਹੈ ਮੈਂ, ਇਨਸਾਨਾਂ ਨੂੰ ਪੜਿਆ ਹੈ ਪਰ ਕਈ ਵਾਰ ਕੁਦਰਤ ਨੇੜੇ ਲੱਗਦੀ ਹੈ।”
“ਬਲੈਕ ਪ੍ਰਿੰਸ ਫਿਲਮ ਮੈਨੂੰ ਬਹੁਤ ਪਸੰਦ ਆਈ।ਇਸ ਵਿੱਚ ਸਾਡਾ ਦਰਦ ਪਿਆ ਹੈ।” “ਜੇਲ ਵਿੱਚ ਜਦੋਂ ਅੰਮ੍ਰਿਤ ਨੂੰ ਮਿਲੀ,ਗਲ ਲੱਗ ਕੇ ਰੋਈ ਪਰ ਅੰਮ੍ਰਿਤਪਾਲ ਸਿੰਘ ਦੀ ਅੱਖ ਨਮ ਨਹੀਂ ਸੀ,ਇਕ ਨੂਰ ਮੈਂ ਉਸ ਦੇ ਮੁੱਖ ਤੇ ਵੇਖਿਆ। ਉਹ ਪਹਿਲਾਂ ਵਾਂਗ ਹੀ ਦ੍ਰਿੜ ਸੀ ਜਿਵੇਂ ਕੁਝ ਵੀ ਨਹੀਂ ਸੀ ਹੋਇਆ।” “ਵਾਰਿਸ ਪੰਜਾਬ ਦੇ” ਜਥੇਬੰਦੀ ਬਾਰੇ ਪੁੱਛੇ ਸਵਾਲਾਂ ਦਾ ਅਧਿਕਾਰ ਅੰਮ੍ਰਿਤਪਾਲ ਸਿੰਘ ਨੂੰ ਹੀ।
ਜੇਲ ਅੰਦਰ ਕਿਤਾਬਾਂ ਲਿਜਾਣ ਦੀ ਪਾਬੰਦੀ ਨਹੀਂ। ਖਾਣਾ ਠੀਕ ਮਿਲਦਾ ਹੈ। ਕ੍ਰਾਈਮ ਅਤੇ ਥਰਿਲਰ ਅੰਮ੍ਰਿਤ ਨੂੰ ਪਸੰਦ ਹਨ। “ਪੰਜਾਬੀ ਭਾਸ਼ਾ ਮੇਰੀ ਰੂਹ ਵਿੱਚ ਰਚੀ ਹੈ। ਅਸੀਂ ਘਰ ਵਿੱਚ ਪੰਜਾਬੀ ਹੀ ਬੋਲਦੇ ਹਾਂ।”
“ਪੱਗ ਵਾਲੇ ਮੁੰਡੇ ਨੂੰ ਹੀ ਜੀਵਨ ਸਾਥੀ ਬਨਾਉਣਾ ਮੇਰੀ ਰੀਝ ਸੀ,ਸੋ ਪੂਰੀ ਹੋਈ।ਇਸ ਰੀਝ ਦੀ ਪੂਰਤੀ ਲਈ ਕਈ ਸਾਲ ਉਡੀਕ ਕੀਤੀ।” ਸਤ ਬਾਣੀਆਂ ਹਥ ਨਾਲ ਲਿਖੀਆਂ ਅਤੇ ਗੁਟਕੇ ਦੇ ਰੂਪ ਵਿੱਚ ਅੰਮ੍ਰਿਤਪਾਲ ਨੂੰ ਭੇਟ ਕੀਤੀਆਂ।ਪੂਰੇ ਢਾਈ ਦਿਨ ਵਿਚ ਇਹ ਕਾਰਜ ਪੂਰਾ ਹੋਇਆ।ਪੰਜਾਬੀ ਗੁਰਦੁਆਰਾ ਸਾਹਿਬ ਤੋਂ ਸਿੱਖੀ।
ਦੋਵੇਂ ਹਾਜ਼ਰ ਜਵਾਬੀ ਦੇ ਹੁਨਰ ਵਿੱਚ ਇਕ ਦੂਜੇ ਤੋਂ ਅੱਗੇ। ਕਿਰਨਦੀਪ ਦੀ ਬੋਲੀ ਵਿੱਚ ਦੁਆਬੇ ਦੀ ਮਿੱਟੀ ਦੀ ਖੁਸ਼ਬੋ। ਨਾਨਕਾ ਅਤੇ ਦਾਦਕਾ ਪਿੰਡ ਦੋਆਬੇ ਵਿੱਚ ਹੀ। ਪੁਰਾਣੇ ਸਮਿਆਂ ਦੇ ਪੰਜਾਬ ਨੂੰ ਪਸੰਦ ਕਰਦੀ ਹੈ ਕਿਰਨਦੀਪ ਕੌਰ, ਜਦੋਂ ਪਰਿਵਾਰ ਇਕੱਠੇ ਰਿਹਾ ਕਰਦੇ ਸਨ। ਕਰਮਜੀਤ ਸਿੰਘ ਚੰਡੀਗੜ੍ਹ ਸੀਨੀਅਰ ਪੱਤਰਕਾਰ।।