ਮਸਤਾਨੇ ਫਿਲਮ ਬਾਰੇ ਵੱਡੀ ਅਪਡੇਟ

ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਦੀ ਫਿਲਮ ‘ਮਸਤਾਨੇ’ ਦਾ ਧਮਾਕੇਦਾਰ ਟੀਜ਼ਰ ਰਿਲੀਜ਼ ਕੀਤਾ ਜਾ ਚੁੱਕਾ ਹੈ। ਖਾਸ ਗੱਲ਼ ਇਹ ਹੈ ਕਿ ਇਸ ਫਿਲਮ ਵਿੱਚ ਤਰਸੇਮ ਜੱਸੜ ਆਪਣੇ ਧਾਕੜ ਅੰਦਾਜ਼ ਵਿੱਚ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਇਹ ਅੰਦਾਜ਼ ਦਿਲ ਖਿੱਚਵਾਂ ਹੈ। ਖਾਸ ਗੱਲ ਇਹ ਹੈ ਕਿ ਫਿਲਮ ਦੇ ਟ੍ਰੇਲਰ ਵਿੱਚ ਨਜ਼ਰ ਆਇਆ ਹਰ ਕਿਰਦਾਰ ਆਪਣੇ ਲੁੱਕ ਅਤੇ ਡਾਇਲਾਗਸ ਨਾਲ ਧਿਆਨ ਖਿੱਚ ਰਿਹਾ ਹੈ। ਤੁਸੀ ਵੀ ਵੇਖੋ ਫਿਲਮ ਦਾ ਟ੍ਰੇਲਰ…

ਪੰਜਾਬੀ ਗਾਇਕ ਤਰਸੇਮ ਜੱਸੜ ਨੇ ਫਿਲਮ ਦਾ ਟ੍ਰੇਲਰ ਸ਼ੇਅਰ ਕਰਦੇ ਹੋਏ ਲਿਖਿਆ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਉ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਉ 🙏 ਅਕਾਲ ਹੀ ਅਕਾਲ 🙌 ਮਸਤਾਨੇ ਟ੍ਰੇਲਰ ਆ ਗਿਆ ਜੀ , ਸ਼ੁਕਰ ਤੋਂ ਬਿਨਾ ਮੇਰੇ ਕੋਲ ਕੁਝ ਨੀ ਕਹਿਣ ਲਈ 🙌 ਮਾਲਕ ਮੇਹਰ ਕਰੇ… MASTANEY Trailer out Now 🙌 Must Watch And Share … New Era Of Punjabi Cinema 🔥 #mastaney #tarsemjassar #25august #punjabimovie #wmk

ਫਿਲਮ ਦੇ ਟ੍ਰੇਲਰ ਵਿੱਚ ਤੁਸੀ ਦੇਖ ਸਕਦੇ ਹੋ ਕਿ ਤਰਸੇਮ ਆਪਣੇ ਵੱਖਰੇ ਹੀ ਲੁੱਕ ਵਿੱਚ ਵਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਇਸ ਫਿਲਮ ਵਿੱਚ ਤਰਸੇਮ ਜੱਸੜ, ਸਿੰਮੀ ਚਾਹਲ ਦੇ ਨਾਲ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ ਤੇ ਬਨਿੰਦਰ ਬੰਨੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਨੂੰ ਵਿਹਲੀ ਜਨਤਾ ਫ਼ਿਲਮਜ਼ ਤੇ ਓਮਜੀ ਸਿਨੇ ਵਰਲਡ ਦੁਆਰਾ ਪੇਸ਼ ਕੀਤਾ ਗਿਆ ਹੈ ਤੇ ਸ਼ਰਨ ਆਰਟਸ ਦੁਆਰਾ ਲਿਖਿਤ ਤੇ ਨਿਰਦੇਸ਼ਿਤ ਕੀਤੀ ਗਈ ਹੈ।

ਇਸ ਫਿਲਮ ਵਿੱਚ ਬਾਲੀਵੁੱਡ ਫਿਲਮ ਇੰਡਸਟਰੀ ਦੇ ਖਲਨਾਇਕ ਰਾਹੁਲ ਦੇਵ ਵੀ ਦਿਖਾਈ ਦਿੱਤੇ। ਦੱਸ ਦੇਈਏ ਕਿ ਪੰਜਾਬੀ ਫਿਲਮਾਂ ਵਿੱਚ ਬਾਲੀਵੁੱਡ ਕਲਾਕਾਰਾਂ ਦਾ ਨਜ਼ਰ ਆਉਣਾ ਪੰਜਾਬੀਆਂ ਲਈ ਵੀ ਸ਼ਾਨ ਦੀ ਗੱਲ ਹੈ। ਇਸ ਤੋਂ ਇਲ਼ਾਵਾ ਪਾਲੀਵੁੱਡ ਦੇ ਕਈ ਸਿਤਾਰੇ ਵੀ ਬਾਲੀਵੁੱਡ ਇੰਡਸਟਰੀ ਵਿੱਚ ਕਮਾਲ ਦਿਖਾ ਰਹੇ ਹਨ। ਤਰਸੇਮ ਜੱਸੜ ਦੇ ਚੌਹਣ ਵਾਲਿਆਂ ਨੂੰ ਦੱਸ ਦਈਏ ਕਿ ਫਿਲਮ “ਮਸਤਾਨੇ” ਜਲਦ ਫਿਲਮ 25 ਅਗਸਤ ਨੂੰ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋਵੇਗੀ।