ਗੈਸ ਵਾਲੇ ਗੀਜਰ ਵਰਤਣ ਵਾਲੇ ਦੇਖਣ ਵੀਡੀਓ

ਸਰਦੀਆਂ ਤੋਂ ਰਾਹਤ ਪਾਉਣ ਲਈ ਸਭ ਤੋਂ ਜ਼ਿਆਦਾ ਜ਼ਰੂਰਤ ਗਰਮੀ ਪੈਦਾ ਕਰਨ ਵਾਲੇ ਪ੍ਰੋਡਕਟ ਦੀ ਹੁੰਦੀ ਹੈ। ਲੋਕ ਨਹਾਉਣ ਸਮੇਂ ਪਾਣੀ ਨੂੰ ਗਰਮ ਲਈ ਗੈਸ ਗੀਜਰ ਅਤੇ ਰਾਤ ਨੂੰ ਕਮਰਾ ਗਰਮ ਕਰਨ ਲਈ ਕੋਲੇ ਦੀ ਅੰਗੀਠੀ ਦਾ ਪ੍ਰਯੋਗ ਕਰਦੇ ਹਨ। ਇਨ੍ਹਾਂ ਦੋਵਾਂ ਦੇ ਪ੍ਰਯੋਗ ਸਮੇਂ ਜੇਕਰ ਸਾਵਧਾਨੀ ਨਾ ਵਰਤੀ ਜਾਵੇ ਤਾਂ ਇਹ ਜਾਨਲੇਵਾ ਸਾਬਿਤ ਹੋ ਸਕਦੇ ਹਨ। ਲੋਕ ਇਨ੍ਹਾਂ ਦਾ ਪ੍ਰਯੋਗ ਤਾਂ ਕਰ ਲੈਂਦੇ ਹਨ ਪਰ ਇਸਦੇ ਪ੍ਰਯੋਗ ਨਾਲ ਹੋਣ ਵਾਲੇ ਨੁਕਸਾਨ ਤੋਂ ਜਾਣੂ ਨਹੀਂ ਹਨ। ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ।

ਗੈਸ ਗੀਜਰ ਅਤੇ ਅੰਗੀਠੀ ਦਾ ਪ੍ਰਯੋਗ ਜੇਕਰ ਸਹੀ ਢੰਗ ਨਾਲ ਨਾ ਕੀਤਾ ਜਾਵੇ ਤਾਂ ਇਹ ਮੌਤ ਦਾ ਕਾਰਨ ਬਣ ਸਕਦੇ ਹਨ। ਜ਼ਿਆਦਾਤਰ ਲੋਕਾਂ ਨੇ ਆਪਣੇ ਘਰਾਂ ’ਚ ਐੱਲ. ਪੀ. ਗੈਸ ਤੋਂ ਚੱਲਣ ਵਾਲੇ ਗੈਸ ਗੀਜਰ ਇਸ ਲਈ ਲਾ ਰੱਖੇ ਹਨ ਕਿ ਇਹ ਗੈਸ ਗੀਜਰ ਬਿਜਲੀ ਦੇ ਗੀਜਰ ਤੋਂ ਸਸਤਾ ਪੈਂਦਾ ਹੈ। ਮਾਰਕੀਟ ’ਚ 12 ਸੌ ਤੋਂ ਲੈ ਕੇ 4 ਹਜ਼ਾਰ ਤੱਕ ਦੇ ਗੈਸ ਗੀਜਰ ਉਪਲੱਬਧ ਹਨ। ਸਸਤੇ ਹੋਣ ਕਾਰਨ ਇਸਦੀ ਡਿਮਾਂਡ ਸਰਦੀਆਂ ’ਚ ਜ਼ਿਆਦਾ ਰਹਿੰਦੀ ਹੈ। ਗੈਸ ਗੀਜਰ ਨੂੰ ਆਮ ਤੌਰ ’ਤੇ ਲੋਕ ਬਾਥਰੂਮ ’ਚ ਲਗਵਾਉਂਦੇ ਹਨ। ਬਹੁਤ ਸਾਰੇ ਘਰਾਂ ’ਚ ਬਾਥਰੂਮ ਛੋਟੇ ਹੁੰਦੇ ਹਨ। ਅਜਿਹੇ ’ਚ ਕਦੇ-ਕਦੇ ਗੀਜਰ ਵਿਚ ਸਾਲਟ ਜਮ੍ਹਾ ਹੋਣ ਕਾਰਨ ਖਤਰਨਾਕ ਗੈਸ ਨਿਕਲਣ ਲਗਦੀ ਹੈ। ਜਦੋਂ ਕੋਈ ਬਾਥਰੂਮ ’ਚ ਜਾਂਦਾ ਹੈ ਤਾਂ ਉਚਿਤ ਮਾਤਰਾ ’ਚ ਆਕਸੀਜਨ ਨਾ ਮਿਲਣ ਕਾਰਨ ਉਹ ਬੇਹੋਸ਼ ਹੋ ਜਾਂਦਾ ਹੈ। ਗੈਸ ਉਸਦੇ ਦਿਮਾਗ ’ਤੇ ਅਸਰ ਕਰਦੀ ਹੈ। ਅਜਿਹੇ ’ਚ ਯਾਦਾਸ਼ਤ ਜਾਣ ਦੇ ਨਾਲ ਕਈ ਵਾਰ ਜਾਨ ਦਾ ਖ਼ਤਰਾ ਵੀ ਪੈਦਾ ਹੋ ਜਾਂਦਾ ਹੈ।