ਸੋਨਾ ਖ੍ਰੀਦਣ ਵਾਲਿਆਂ ਲਈ ਵੱਡੀ ਜਾਣਕਾਰੀ

ਜੇਕਰ ਤੁਸੀਂ ਸੋਨਾ ਜਾਂ ਚਾਂਦੀ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਦਰਅਸਲ ਵੀਰਵਾਰ ਨੂੰ ਭਾਰਤੀ ਸਰਾਫਾ ਬਾਜ਼ਾਰ ‘ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਵਿਆਹਾਂ ਦੇ ਸੀਜ਼ਨ ‘ਚ ਸੋਨਾ-ਚਾਂਦੀ ਖਰੀਦਣ ਦੀ ਮੰਗ ‘ਚ ਅਕਸਰ ਵਾਧਾ ਦੇਖਿਆ ਜਾਂਦਾ ਹੈ। ਵਿਆਹਾਂ ਦੇ ਸੀਜ਼ਨ ਕਾਰਨ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ।

ਅਜਿਹਾ ਹੀ ਨਜ਼ਾਰਾ ਵੀਰਵਾਰ ਨੂੰ ਵੀ ਦੇਖਣ ਨੂੰ ਮਿਲਿਆ। ਚੰਡੀਗੜ੍ਹ ‘ਚ ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ ‘ਚ ਗਿਰਾਵਟ ਦੇਖੀ ਗਈ। ਚੰਡੀਗੜ੍ਹ ਦੇ ਸਰਾਫਾ ਬਾਜ਼ਾਰ ‘ਚ 24 ਕੈਰੇਟ ਸੋਨਾ 490 ਰੁਪਏ ਸਸਤਾ ਹੋ ਕੇ 61,020 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਹੈ। ਕੱਲ੍ਹ ਯਾਨੀ 24 ਮਈ ਨੂੰ ਚੰਡੀਗੜ੍ਹ ਵਿੱਚ ਸੋਨੇ ਦੀ ਕੀਮਤ 61,510 ਰੁਪਏ ਸੀ।ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅੱਜ ਚਾਂਦੀ ਦੀ ਕੀਮਤ 1000 ਰੁਪਏ ਦੀ ਗਿਰਾਵਟ ਨਾਲ 73,050 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ। ਜਦ ਕਿ ਕੱਲ੍ਹ ਚਾਂਦੀ 74,050 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ ਸੀ।ਅੱਜ ਸੋਨਾ ਖਰੀਦਣ ਨਾਲ ਚਮਕੇਗੀ ਕਿਸਮਤ

ਗੁਰੂ ਪੁਸ਼ਯ ਯੋਗਾ 2023 ਅਨੁਸਾਰ ਸੋਨੇ ਦੀ ਖਰੀਦ ਦਾ ਮੁਹੂਰਤਾ ਜਾਣੋ—ਅੱਜ 25 ਮਈ ਨੂੰ ਗੁਰੂ ਪੁਸ਼ਯ ਯੋਗ ‘ਤੇ ਸੋਨਾ ਖਰੀਦਣ ਦਾ ਸ਼ੁਭ ਸਮਾਂ ਸਵੇਰ ਤੋਂ ਸ਼ੁਰੂ ਹੋ ਰਿਹਾ ਹੈ। ਤੁਸੀਂ ਗੁਰੂ ਪੁਸ਼ਯ ਯੋਗ ਦੇ ਸਮਾਪਤੀ ਸਮੇਂ 05:54 ਤੱਕ ਸੋਨਾ ਖਰੀਦ ਸਕਦੇ ਹੋ।ਗੁਰੂ ਪੁਸ਼ਯ ਯੋਗ ਵਿਚ ਦੇਵ ਗੁਰੂ ਬ੍ਰਿਹਸਪਤੀ ਦਾ ਪ੍ਰਭਾਵ ਜ਼ਿਆਦਾ ਹੈ। ਇਸ ਕਾਰਨ ਇਸ ਯੋਗ ਵਿੱਚ ਸੋਨਾ, ਹਲਦੀ, ਛੋਲਿਆਂ ਦੀ ਦਾਲ, ਪੀਲਾ ਕੱਪੜਾ, ਸੋਨੇ ਜਾਂ ਚਾਂਦੀ ਦਾ ਸਿੱਕਾ, ਧਾਰਮਿਕ ਪੁਸਤਕਾਂ, ਪਿੱਤਲ, ਘਿਓ ਆਦਿ ਖਰੀਦਿਆ ਜਾ ਸਕਦਾ ਹੈ। ਉਨ੍ਹਾਂ ਨੂੰ ਘਰ ਲਿਆਉਣ ਨਾਲ ਤੁਹਾਡੀ ਦੌਲਤ ਅਤੇ ਖੁਸ਼ਹਾਲੀ ਵਧਦੀ ਹੈ।