ਵੈਲਡਰ ਵਾਲੀ ਕੁੜੀ ਦੀ ਅਨੋਖੀ ਕਹਾਣੀ ਵੀਡੀਓ

ਅੱਜ ਦੇ ਨੌਜਵਾਨ ਸਫਲਤਾ ਤਾਂ ਪ੍ਰਾਪਤ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਮਿਹਨਤ ਕਰਨਾ ਜ਼ਿਆਦਾ ਪਸੰਦ ਨਹੀਂ। ਉਨ੍ਹਾਂ ਨੂੰ ਲਗਦਾ ਹੈ ਕਿ ਸਫਲਤਾ ਦੀ ਪ੍ਰਾਪਤੀ ਲਈ ਮਿਹਨਤ ਤੋਂ ਜ਼ਿਆਦਾ ਲੋੜ ਕਿਸਮਤ ਦੀ ਹੁੰਦੀ ਹੈ। ਇਸੇ ਸੋਚ ‘ਚ ਹੀ ਉਹ ਆਪਣੇ ਜੀਵਨ ਦਾ ਕੀਮਤੀ ਸਮਾਂ ਗੁਆ ਲੈਂਦੇ ਹਨ ਤੇ ਫਿਰ ਨਿਰਾਸ਼ਾ ‘ਚ ਚਲੇ ਜਾਂਦੇ ਹਨ। ਸਫਲਤਾ ਪ੍ਰਾਪਤੀ ਲਈ ਕਿਸਮਤ ਦਾ ਸਾਥ ਜ਼ਰੂਰੀ ਹੈ ਪਰ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਤਪ ਕੇ ਹੀ ਸੋਨਾ ਕੁੰਦਨ ਬਣਦਾ ਹੈ। ਕਿਸਮਤ ਵੀ ਮਿਹਨਤ ਕਰਨ ਵਾਲਿਆਂ ਦਾ ਹੀ ਸਾਥ ਦਿੰਦੀ ਹੈ।

ਪ੍ਰਿਅੰਕਾ ਸੋਲਰ ਟਰਾਲੀਆਂ ਬਣਾਉਣ ਦਾ ਕੰਮ ਕਰਦੀ ਹੈ। ਪ੍ਰਿਅੰਕਾ ਖਰਾਦ ਅਤੇ ਗਰੈਂਡਰ ਚਲਾ ਕੇ ਰਾਤਾਂ ਨੂੰ ਜਾਗ ਜਾਗ ਕੇ ਸਖਤ ਮਿਹਨਤ ਕਰਦੀ ਹੈ। ਪ੍ਰਿਅੰਕਾ ਵਲੋਂ ਤਿਆਰ ਸੋਲਰ ਟਰਾਲੀਆਂ ਦੀ ਪੰਜਾਬ ਹੀ ਨਹੀਂ, ਸਗੋਂ ਉੱਤਰ ਪ੍ਰਦੇਸ਼, ਮਹਾਰਾਸ਼ਟਰ , ਹਰਿਆਣਾ ਅਤੇ ਹੋਰ ਸੂਬਿਆਂ ਵਿੱਚ ਵੀ ਮੰਗ ਹੈ।ਪ੍ਰਿਅੰਕਾ ਸੋਲਰ ਟਰਾਲੀਆਂ ਬਣਾਉਣ ਦਾ ਕੰਮ ਕਰਦੀ ਹੈ। ਪ੍ਰਿਅੰਕਾ ਖਰਾਦ ਅਤੇ ਗਰੈਂਡਰ ਚਲਾ ਕੇ ਰਾਤਾਂ ਨੂੰ ਜਾਗ ਜਾਗ ਕੇ ਸਖਤ ਮਿਹਨਤ ਕਰਦੀ ਹੈ। ਪ੍ਰਿਅੰਕਾ ਵਲੋਂ ਤਿਆਰ ਸੋਲਰ ਟਰਾਲੀਆਂ ਦੀ ਪੰਜਾਬ ਹੀ ਨਹੀਂ, ਸਗੋਂ ਉੱਤਰ ਪ੍ਰਦੇਸ਼, ਮਹਾਰਾਸ਼ਟਰ , ਹਰਿਆਣਾ ਅਤੇ ਹੋਰ ਸੂਬਿਆਂ ਵਿੱਚ ਵੀ ਮੰਗ ਹੈ