ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਹੈ। ਕਿਰਨਦੀਪ ਕੌਰ ਅੱਜ ਅੰਮ੍ਰਿਤਪਾਲ ਏਅਰਪੋਰਟ ਉੱਤੇ ਪੁਲਿਸ ਨੇ ਹਿਰਾਸਤ ਵਿੱਚ ਲਈ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਕਿਰਨਦੀਪ ਕੌਰ ਲੰਡਨ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ 18 ਮਾਰਚ ਤੋਂ ਫਰਾਰ ਹਨ। ਕੌਣ ਹੈ ਕਿਰਨਦੀਪ ਕੌਰ? ਕਿਰਨਦੀਪ ਕੌਰ ਅਤੇ ਅੰਮ੍ਰਿਤਪਾਲ ਸਿੰਘ ਦਾ ਵਿਆਹ ਫਰਵਰੀ ਮਹੀਨੇ ਹੋਇਆ ਸੀ।
ਕਿਰਨਦੀਪ ਕੌਰ ਯੂਕੇ ਦੀ ਪੀਆਰ ਹੈ। ਵਿਆਹ ਤੋਂ ਬਾਅਦ ਕਿਰਨਦੀਪ ਕੌਰ ਪੰਜਾਬ ਵਿੱਚ ਅੰਮ੍ਰਿਤਪਾਲ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਵਿੱਚ ਰਹਿਣ ਲੱਗੀ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਦਾ ਵਿਆਹ ਉਨ੍ਹਾਂ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਵਿਆਹ ਹੋਇਆ ਸੀ। ਅੰਮ੍ਰਿਤਪਾਲ ਸਿੰਘ ਨੇ ਦੱਸਿਆ ਸੀ ਕਿ ਵਿਆਹ ਤੋਂ ਬਾਅਦ ਉਸ ਦੀ ਪਤਨੀ ਇੱਥੇ ਪਿੰਡ ਹੀ ਰਹੇਗੀ।
ਲੰਮੇ ਸਮੇਂ ਤੋਂ ਯੂਕੇ ਵੱਸਿਆ ਕਿਰਨਦੀਪ ਕੌਰ ਦਾ ਪਰਿਵਾਰ-ਕਿਰਨਦੀਪ ਕੌਰ ਨੇ ਇਕ ਇੰਟਰਵਿਊ ਵਿੱਚ ਦੱਸਿਆ ਕਿ ਮੇਰੇ ਦਾਦਾ ਜੀ 1951 ਵਿੱਚ ਯੂਕੇ ਚਲੇ ਗਏ, ਜਦੋਂ ਉਹ 20 ਸਾਲਾਂ ਦੇ ਸੀ। ਉਦੋਂ ਤੋਂ ਪਰਿਵਾਰ ਉੱਥੇ ਹੀ ਹੈ। ਪਰ, ਅਸੀਂ ਹਰ ਦੋ-ਦੋ ਸਾਲ ਬਾਅਦ ਪੰਜਾਬ ਜਾਂਦੇ ਸੀ, ਪਰ ਜਿਉਂ-ਜਿਉਂ ਮੈਂ ਜ਼ਿੰਦਗੀ ਵਿਚ ਰੁੱਝਦੀ ਗਈ, ਮੈਨੂੰ ਭਾਰਤ ਵਿਚ ਘੁੰਮਣ ਲਈ ਸਮਾਂ ਘੱਟ ਮਿਲਿਆ। ਵਿਦੇਸ਼ਾਂ ਵਿੱਚ ਬਹੁਤ ਸਾਰੇ ਸਿੱਖ ਪਰਿਵਾਰਾਂ ਵਾਂਗ, ਮੈਂ 12 ਸਾਲ ਦੀ ਉਮਰ ਤੋਂ, ਜਾਂ ਸ਼ਾਇਦ ਇਸ ਤੋਂ ਵੀ ਛੋਟੀ ਉਮਰ ਤੋਂ ਗੁਰਦੁਆਰੇ ਵਿੱਚ ਪੰਜਾਬੀ ਦੀਆਂ ਕਲਾਸਾਂ ਲਾਉਣ ਲਈ ਜਾਂਦੀ ਸੀ। ਇਸ ਲਈ ਮੈਂ ਭਾਸ਼ਾ ਨੂੰ ਪੜ੍ਹਨਾ ਅਤੇ ਲਿੱਖਣਾ ਸਿੱਖ ਲਿਆ