ਤਾਏ ਭਤੀਜੇ ਦੀ ਵੀਡੀਉ ਦੀ ਸੱਚਾਈ ਦੋਖੋ

ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਭਾਰੀ ਨੁਕਸਾਨ ਕੀਤਾ ਉੱਥੇ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਸਤਲੁਜ ਦਰਿਆ ਕਿਨਾਰੇ ਬਸੇ ਪਿੰਡਾਂ ਦਾ ਸਤਲੁਜ ਵਿੱਚ ਭਾਰੀ ਮਾਤਰਾ ਵਿੱਚ ਆਏ ਪਾਣੀ ਨੇ ਨੁਕਸਾਨ ਕੀਤਾ। ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਚੰਦਪੁਰ ਬੇਲਾ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਤੇ ਬੀ ਬੀ ਐਮ ਬੀ ਦੁਆਰਾ ਸਤਲੁਜ ਦਰਿਆ ‘ਚ ਛੱਡੇ ਪਾਣੀ ਨਾਲ ਇੱਥੇ ਸਤਲੁਜ ਦਰਿਆ ਤੇ ਕਰੀਬ 2 ਸਾਲ ਪਹਿਲਾਂ ਬਣਾਈ ਪੁਲੀ ਦੇ ਦੋਨੋਂ ਪਾਸੇ ਖੁਰ ਗਏ ਜਿਸ ਨਾਲ ਇਸ ਪੁਲੀ ‘ਤੇ ਆਵਾਜਾਈ ਪੂਰੀ ਤਰਾਂ ਨਾਲ ਠੱਪ ਹੋ ਗਈ।

ਦੱਸ ਦਈਏ ਕਿ ਪਿੰਡ ਚੰਦਪੁਰ ਬੇਲਾ ਤੋਂ ਦੂਸਰੇ ਪਾਸੇ ਦੇ ਅੱਧਾ ਦਰਜਨ ਪਿੰਡਾਂ ਦਾ ਸੰਪਰਕ ਟੁੱਟ ਗਿਆ। ਪਿੰਡ ਵਾਸੀ ਸਰਕਾਰ ਤੋਂ ਸਤਲੁਜ ਦਰਿਆ ਨੂੰ ਚੈਨੇਲਾਈਜ਼ ਕਰਨ ਦੀ ਮੰਗ ਕਰ ਰਹੇ ਹਨ ਤਾਂ ਜੌ ਬਰਸਾਤਾਂ ਦੇ ਦੌਰਾਨ ਹੈ ਸਾਲ ਓਹਨਾ ਦਾ ਨੁਕਸਾਨ ਹੋਣ ਤੋਂ ਬਚ ਸਕੇ। ਭਾਖੜਾ ਡੈਮ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਤੇ ਜਿਸ ਕਰਕੇ ਸਤਲੁਜ ਦਰਿਆ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਸਤਲੁਜ ਦਰਿਆ ਕਿਨਾਰੇ ਵਸੇ ਪਿੰਡਾਂ ਵਿੱਚ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ।ਗੱਲ ਕੀਤੀ ਜਾਵੇ ਸ੍ਰੀ ਅਨੰਦਪੁਰ ਸਾਹਿਬ ਦੇ ਸਤਲੁਜ ਕਿਨਾਰੇ ਵਸੇ ਪਿੰਡ ਚੰਦਪੁਰ ਬੇਲਾ ਦੀ ਤਾਂ ਇਸ ਪਿੰਡ ਵਿੱਚ ਸਤਲੁਜ ਦਰਿਆ ਉੱਤੇ ਬਣਾਈ ਪੁਲੀ ਨੂੰ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਤੇ ਸਤਲੁਜ ਦਰਿਆ ਕਰਕੇ ਨੁਕਸਾਨ ਹੋਇਆ ਹੈ। ਪੁਲੀ ਦੇ ਦੋਨੋ ਪਾਸੇ ਦੇ ਰੈਂਪ ਸਤਲੁਜ ਦਰਿਆ ਦਾ ਪਾਣੀ ਆਪਣੇ ਨਾਲ ਰੋੜ ਕੇ ਲੈ ਗਿਆ ਜਿਸ ਕਾਰਨ ਪਿੰਡ ਚੰਦਪੁਰ ਤੋਂ ਪੁਲੀ ਦੇ ਦੂਸਰੇ ਪਾਸੇ ਦੇ ਅੱਧਾ ਦਰਜਨ ਪਿੰਡਾਂ ਸਮੇਤ ਨੂਰਪੁਰ ਬੇਦੀ ਤੋਂ ਪਿੰਡ ਚੰਦਪੁਰ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਨਾਲ ਸੰਪਰਕ ਟੁੱਟ ਗਿਆ ਤੇ ਪੁਲੀ ਦੇ ਦੂਸਰੇ ਪਾਸੇ ਦੇ ਪਿੰਡਾਂ ਨੂੰ ਹੁਣ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹਨਾਂ ਪਿੰਡਾਂ ਦੀਆਂ ਦੂਸਰੇ ਪਾਰ ਜ਼ਮੀਨਾਂ ਹੋਣ ਕਾਰਨ ਉਧਰ ਵਾਲੇ ਪਾਸੇ ਜਿੱਥੇ ਆਉਣਾ ਜਾਣਾ ਮੁਸ਼ਕਿਲ ਹੋ ਗਿਆ ਹੈ। ਉੱਥੇ ਪੁਲੀ ਤੋਂ ਦੂਸਰੇ ਪਾਸੇ ਦੇ ਬੱਚੇ ਪੁਲੀ ਟੁੱਟਣ ਤੋਂ ਬਾਅਦ ਸਕੂਲ ਵੀ ਨਹੀਂ ਗਏ ਕਿਉਂਕਿ ਸਕੂਲ ਪਿੰਡ ਚੰਦਪੁਰ ਵਿਖੇ ਹੈ ਤੇ ਆਉਣ ਦਾ ਰਸਤਾ ਸਿਰਫ਼ ਇਹੀ ਹੈ। ਇਹਨਾ ਲੋਕਾਂ ਲਈ ਮੈਡੀਕਲ ਸੁਵਿਧਾ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ। ਹੁਣ ਪਿੰਡ ਵਾਸੀ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਦਰਿਆ ਦੇ ਪਾਣੀ ਵਿਚੋਂ ਦੂਸਰੇ ਪਾਰ ਜਾ ਰਹੇ ਹਨ। ਇਸ ਤਰ੍ਹਾਂ ਓਹਨਾ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ।

ਪਿੰਡ ਵਾਸੀਆਂ ਨੇ ਸਾਡੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਪੁਲੀ ਪਿਛਲੀ ਸਰਕਾਰ ਵੇਲੇ ਲੱਗਭੱਗ ਦੋ ਸਾਲ ਪਹਿਲਾਂ ਬਣੀ ਸੀ ਜਿਸ ਨਾਲ ਇਹਨਾਂ ਪਿੰਡਾਂ ਨੂੰ ਕਾਫੀ ਫਾਇਦਾ ਹੋਇਆ ਸੀ। ਮਗਰ ਇਹ ਪੁਲੀ ਛੋਟੀ ਬਣੀ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੀ ਕਈ ਏਕੜ ਵਾਹੀਯੋਗ ਜ਼ਮੀਨ ਸਤਲੁਜ ਦਰਿਆ ਵਿਚ ਵਹਿ ਚੁੱਕੀ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੁਲੀ ਹੋਰ ਵੱਡੀ ਬਣਾਈ ਜਾਵੇ ਤੇ ਸਤਲੁਜ ਨੂੰ ਚੈਨੇਲਾਈਜ਼ ਕੀਤਾ ਜਾਵੇ ਤਾਂ ਜੌ ਉਹਨਾਂ ਦੀਆਂ ਜ਼ਮੀਨਾਂ ਤੇ ਘਰ ਬਚ ਸਕਣ।ਪਿੰਡ ਵਾਸੀ ਕਿਤੇ ਨਾ ਕਿਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋਂ ਵੀ ਖ਼ਫ਼ਾ ਨਜ਼ਰ ਆਏ। ਪਿੰਡ ਵਾਸੀਆਂ ਨੇ ਕਿਹਾ ਕਿ ਹਾਲੇ ਤੱਕ ਕੋਈ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਨੇ ਉਹਨਾਂ ਤਾਂ ਪਹੁੰਚ ਨਹੀਂ ਕੀਤੀ। ਇਸ ਪੁਲੀ ਨੂੰ ਠੀਕ ਕਰਨ ਦੀ ਸੇਵਾ ਕਾਰ ਸੇਵਾ ਵਾਲੇ ਸੰਤ ਕਰ ਰਹੇ ਹਨ।