ਭਗਵੰਤ ਮਾਨ ਤੇ ਗੁੱਸੇ ਹੋਏ ਸਰਦੂਲਗੜ੍ਹ ਵਾਲੇ ਵੀਡੀਓ

ਪੰਜਾਬ ਤੇ ਗੁਆਂਢੀ ਰਾਜਾਂ ਵਿੱਚ ਪਿਛਲੇ ਹਫ਼ਤੇ ਪਏ ਭਾਰੀ ਮੀਂਹ ਤੋਂ ਬਾਅਦ ਸੂਬੇ ਵਿੱਚ ਕਈ ਜ਼ਿਲ੍ਹਿਆਂ ਵਿਚਾਲੇ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਜਿਥੇ ਹੜ੍ਹਾਂ ਕਾਰਨ ਲੋਕਾਂ ਦੇ ਆਸ਼ਿਆਨੇ ਬੁਰੀ ਤਰ੍ਹਾਂ ਢਹਿ-ਢੇਰੀ ਹੋ ਗਏ ਹਨ ਉਥੇ ਹੀ ਕਿਸਾਨਾਂ ਦੀ ਪੁੱਤਾਂ ਵਾਂਗੂੰ ਪਾਲ਼ੀ ਫ਼ਸਲ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ। ਮੱਧਮ ਵਰਗ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਏ ਹਨ।

ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿਖੇ ਸਰਦੂਲਗੜ੍ਹ ਦੇ ਇਲਾਕੇ ਵਿੱਚ ਜਿੱਥੇ ਦੱਸਿਆ ਜਾ ਰਿਹਾ ਸੀ ਕਿ ਬੀਤੀ ਰਾਤ ਖ਼ਤਰਾ ਵੱਧ ਸਕਦਾ ਹੈ ਉੱਥੇ ਗਨੀਮਤ ਰਹੀ ਕਿ ਲੋਕਾਂ ਦੀ ਰਾਤ ਸੁੱਖੀ ਸਾਂਦੀ ਨਿਕਲੀ। ਬੀਤੇ ਕਈ ਦਿਨੋਂ ਤੋਂ ਸਰਦੂਲਗੜ੍ਹ ਦੇ ਇਲਾਕੇ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ।

ਇਸ ਦੌਰਾਨ ਸਰਦੂਲਗੜ੍ਹ ਦੇ ਇਲਾਕੇ ਵਿੱਚ ਲੋਕਾਂ ਦੀ ਰਾਤ ਸੁੱਖੀ ਸਾਂਦੀ ਨਿਕਲੀ ਅਤੇ ਮਿਲੀ ਜਾਣਕਾਰੀ ਦੇ ਮੁਤਾਬਕ ਸ਼ਹਿਰ ਵਾਲੇ ਬੰਨ੍ਹ ਤੋਂ ਪਾਣੀ 2 ਫੁੱਟ ਨੀਵਾਂ ਹੀ ਰਿਹਾ। ਹਾਲਾਂਕਿ ਖਤਰਾ ਅਜੇ ਵੀ ਖਤਮ ਨਹੀਂ ਹੋਇਆ ਹੈ। ਫਿਲਹਾਲ ਮਾਨਸਾ ਦੇ ਕਿ ਇਲਾਕਿਆਂ ਵਿੱਚ ਪਾਣੀ ਭਰਿਆ ਹੋਇਆ ਹੈ ਅਤੇ NDRF ਵੱਲੋਂ ਰੈਸਕਿਊ ਓਪਰੇਸ਼ਨ ਜਾਰੀ ਹੈ।

ਦੱਸਣਯੋਗ ਹੈ ਕਿ ਸੂਬੇ ਵਿੱਚ ਫਿਲਹਾਲ ਹੜ੍ਹਾਂ ਕਰਕੇ ਕਈ ਇਲਾਕਿਆਂ ਵਿੱਚ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਜਿਸ ਕਰਕੇ ਕਿਸਾਨਾਂ ਦੀਆਂ ਫਸਲਾਂ ਅਤੇ ਲੋਕਾਂ ਦੇ ਘਰ ਵੀ ਪਾਣੀ ‘ਚ ਡੁੱਬ ਗਏ ਹਨ। ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਰਕੇ ਕਈ ਥਾਵਾਂ ਤੋਂ ਘੱਗਰ ਦਾ ਬੰਨ੍ਹ ਟੁੱਟਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ ਅਤੇ ਇਸ ਦੌਰਾਨ ਲੋਕਾਂ ਦੀਆਂ ਜ਼ਿੰਦਗੀ ‘ਚ ਹੜ੍ਹ ਦਾ ਖਤਰਾ ਜ਼ਿਆਦਾ ਵੱਧ ਰਿਹਾ ਹੈ।