ਪੰਜਾਬ ਦੇ ਮਾਨਸਾ ਜਿਲ੍ਹੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਘੱਗਰ ਦਰਿਆ ਵਿੱਚ ਤਬਾਹੀ ਦੇਖਣ ਨੂੰ ਮਿਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਚਾਂਦਪੁਰਾ ਬੰਨ੍ਹ ਤੋਂ ਸਰਦੂਲਗੜ੍ਹ ‘ਚੋਂ ਲੰਘਣ ਵਾਲੇ ਘੱਗਰ ‘ਚ ਵੀ ਪਾੜ ਪਿਆ ਪੈਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਮਾਨਸਾ ਜ਼ਿਲ੍ਹੇ ਦੇ ਨਾਲ ਲੱਗਦੇ ਹਰਿਆਣਾ ਦੇ ਵਿੱਚ ਚਾਂਦਪੁਰਾ ਬੰਨ੍ਹ ‘ਤੇ 30 ਫੁੱਟ ਤੇ ਕਰੀਬ ਪਾੜ ਪੈ ਗਿਆ ਸੀ ਅਤੇ ਪਾੜ ਨੂੰ ਬੰਦ ਕਰਨ ਲਈ ਸਥਾਨਕ ਲੋਕਾਂ ਵੱਲੋਂ ਜੱਦੋਜਹਿਦ ਕੀਤੀ ਗਈ। ਦੱਸਣਯੋਗ ਹੈ ਕਿ ਇਹ ਪਾੜ ਮਾਨਸਾ ਜ਼ਿਲ੍ਹੇ ਵੱਲ ਪਿਆ ਹੈ ਅਤੇ ਚਾਂਦਪੁਰਾ ਦੇ ਨਜ਼ਦੀਕ ਇੱਕ ਕਾਲੀਆ ਨਾਲ ਦਾ ਪਿੰਡ ਪੈਂਦਾ ਹੈ ਜੋਂ ਕਿ ਕਾਲੀਆ ਬੰਨ ਵਜੋਂ ਵੀ ਜਾਣਿਆ ਜਾਂਦਾ ਹੈ।
ਦੂਜੇ ਪਾਸੇ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਵਿੱਚੋਂ ਲੰਘਣ ਵਾਲੀ ਘੱਗਰ ਦਰਿਆ ਰੋੜਕੀ ਪਿੰਡ ਦੇ ਕੋਲੋਂ ਵੀ ਘੱਗਰ ਨਦੀ ਦੇ ਵਿੱਚ 20 ਫੁੱਟ ਦੇ ਕਰੀਬ ਪਾੜ ਪਿਆ ਹੈ। ਇਸ ਪਾੜ ਨੂੰ ਪੂਰਨ ਦੇ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੀ ਇਸ ਘੱਗਰ ਦੇ ਵਿੱਚ ਝੰਡਾ ਖੁਰਦ ਦੇ ਨਜ਼ਦੀਕ 15 ਫੁੱਟ ਦਾ ਪਾੜ ਪੈ ਗਿਆ ਸੀ ਅਤੇ ਉਸ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਸੀ। ਅੱਜ ਯਾਨੀ ਸ਼ਨੀਵਾਰ ਨੂੰ ਮੁੜ ਘੱਗਰ ਦੇ ਵਿੱਚ ਪਾੜ ਪੈਣ ਦੇ ਕਾਰਨ ਮਾਨਸਾ ਜ਼ਿਲ੍ਹੇ ‘ਤੇ ਵੀ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ।
ਜਿੱਥੇ ਸਮੁੱਚੇ ਪੰਜਾਬ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ, ਉੱਥੇ ਹੁਣ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਚਾਂਦਪੁਰਾ ਬੰਨ੍ਹ ਤੋਂ ਬਾਅਦ ਸਰਦੂਲਗੜ੍ਹ ਵਿੱਚੋਂ ਘੱਗਰ ਵਾਲੀ ਘੱਗਰ ਦਰਿਆ ਵਿੱਚ ਵੀ 20 ਫੁੱਟ ਦਾ ਪਾੜ ਪੈ ਗਿਆ ਹੈ। ਇਸ ਕਰਕੇ ਲੋਕਾਂ ਦੇ ਮਨਾਂ ਵਿੱਚ ਸਹਿਮ ਦਾ ਮਾਹੌਲ ਹੈ।