ਮਨੀਕਰਨ ਸਾਹਿਬ ਤੋਂ ਆਈ ਵੱਡੀ ਜਾਣਕਾਰੀ

ਹਿਮਾਚਲ ਪ੍ਰਦੇਸ਼ ‘ਚ ਇਨ੍ਹੀਂ ਦਿਨੀਂ ਲੋਕ ਹੜ੍ਹ ਦੇ ਕਾਰਨ ਬੇਹੱਦ ਪਰੇਸ਼ਾਨ ਹਨ। ਹਿਮਾਚਲ ਪ੍ਰਦੇਸ਼ ‘ਚ ਹੜ੍ਹ ਕਾਰਨ ਭਾਰੀ ਤਬਾਹੀ ਤੇ ਜਾਨੀ ਮਾਲੀ ਨੁਕਾਸਾਨ ਹੋਇਆ ਹੈ। ਹਿਮਾਚਲ ਪ੍ਰਦੇਸ਼ ‘ਚ ਪਾਰਵਤੀ ਨਦੀ ‘ਚ ਪਾਣੀ ਦੇ ਭਾਰੀ ਬਹਾਅ ਕਾਰਨ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ ਅਤੇ ਸ਼ਿਵ ਮੰਦਰ ਨੂੰ ਜੋੜਨ ਵਾਲਾ ਪੁਲ ਨੁਕਸਾਨਿਆ ਗਿਆ। ਕੁਦਰਤ ਦੇ ਕਹਿਰ ਨੇ ਪੁਲਾਂ ਅਤੇ ਸੜਕਾਂ ਨੂੰ ਨੁਕਸਾਨ ਪਹੁੰਚਾਉਣ ਦੇ ਦ੍ਰਿਸ਼ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੇ ਹਨ।

ਪਾਣੀ ਦਾ ਵਹਾਅ ਇੰਨਾ ਤੇਜ਼ ਜ਼ਿਆਦਾ ਹੈ ਕਿ ਇਹ ਪਾਣੀ ਰਾਹ ‘ਚ ਆਉਂਣ ਵਾਲੀ ਹਰ ਚੀਜ਼ ਨੂੰ ਆਪਣੇ ‘ਚ ਸਮਾ ਲੈ ਰਿਹਾ ਹੈ। ਬੀਤੇ ਦਿਨੀਂ ਪਾਰਵਤੀ ਨਦੀ ‘ਚ ਪਾਣੀ ਦੇ ਭਾਰੀ ਵਹਾਅ ਕਾਰਨ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ ਅਤੇ ਸ਼ਿਵ ਮੰਦਰ ਨੂੰ ਜੋੜਨ ਵਾਲਾ ਪੁਲ ਨੁਕਸਾਨਿਆ ਗਿਆ। ਹੁਣ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ ਤੋਂ ਕੁਝ ਹੋਰ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਇੱਥੇ ਇਨ੍ਹਾਂ ਮੁਸ਼ਕਲ ਹਲਾਤਾਂ ‘ਚ ਵੀ ਗੁਰੂ ਕੇ ਸਿੰਘ ਇੱਥੇ ਡੱਟੇ ਹੋਏ ਹਨ ਤੇ ਲਗਾਤਾਰ ਪੁੱਲ੍ਹ ਦੀ ਮੁਰਮੰਤ ਕਰਨ ਤੇ ਹੜ੍ਹ ਦੇ ਸਮੇਂ ਤੋਂ ਉੱਥੇ ਫਸੀ ਹੋਈ ਸੰਗਤ ਲਈ ਲੰਗਰ ਸੇਵਾ ਕਰ ਰਹੇ ਹਨ। ਗੁਰੂ ਕੇ ਸਿੰਘਾਂ ਵੱਲੋਂ ਪਾਣੀ ਦੇ ਤੇਜ਼ ਬਹਾਅ ਵਿਚਾਲੇ ਵੀ ਲਗਾਤਾਰ ਸੇਵਾ ਜਾਰੀ ਹੈ।