ਪਾਕਿਸਤਾਨ ਤੋਂ ਆਈ ਵੱਡੀ ਖਬਰ

ਇਸ ਵਾਰਾ ਪਾਕਿਸਤਾਨ ਨੇ ਚੰਗੇ ਗੁਆਂਢੀ ਵਾਲਾ ਵਿਵਹਾਰ ਦਿਖਾਇਆ ਹੈ। ਪੰਜਾਬ ਵਿਚ ਹੜ੍ਹ ਆਏ ਹੋਏ ਹਨ ਤਾਂ ਪਾਕਿਸਤਾਨ ਨੇ ਸੁਲੇਮਾਨ ਹੈੱਡ ਵਰਕਸ ਤੋਂ 10 ਫਲੱਡ ਗੇਟ ਖੋਲ੍ਹ ਦਿੱਤੇ। ਮੁੱਖ ਇੰਜਨੀਅਰ (ਡਰੇਨਜ਼) ਐਚਐਸ ਮਹਿੰਦੀਰੱਤਾ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਫਲੱਡ ਗੇਟ ਖੋਲ੍ਹੇ ਜਾਣ ਨਾਲ ਦੱਖਣੀ ਮਾਲਵੇ ਦਾ ਪਾਣੀ ਦੇ ਕਹਿਰ ਤੋਂ ਬਚਾਅ ਹੋ ਗਿਆ ਹੈ।ਪਾਕਿਸਤਾਨ ਨੇ ਸੁਲੇਮਾਨ ਹੈੱਡ ਵਰਕਸ ਦੇ ਫਲੱਡ ਗੇਟ ਖੋਲ੍ਹ ਦਿੱਤੇ ਹਨ ਜਿਸ ਨੇ ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਨੂੰ ਰਾਹਤ ਦਿੱਤੀ ਹੈ।

ਇਸ ਵਾਰਾ ਪਾਕਿਸਤਾਨ ਨੇ ਚੰਗੇ ਗੁਆਂਢੀ ਵਾਲਾ ਵਿਵਹਾਰ ਦਿਖਾਇਆ ਹੈ। ਪੰਜਾਬ ਵਿਚ ਹੜ੍ਹ ਆਏ ਹੋਏ ਹਨ ਤਾਂ ਪਾਕਿਸਤਾਨ ਨੇ ਸੁਲੇਮਾਨ ਹੈੱਡ ਵਰਕਸ ਤੋਂ 10 ਫਲੱਡ ਗੇਟ ਖੋਲ੍ਹ ਦਿੱਤੇ। ਹਾਲਾਂਕਿ ਫਲੱਡ ਗੇਟ ਖੋਲ੍ਹਣ ਨਾਲ ਪਾਕਿਸਤਾਨ ਦੇ ਕੁਝ ਇਲਾਕੇ ਹੜ੍ਹਾਂ ਦੀ ਮਾਰ ਹੇਠ ਆ ਸਕਦੇ ਹਨ।ਮੁੱਖ ਇੰਜਨੀਅਰ (ਡਰੇਨਜ਼) ਐਚਐਸ ਮਹਿੰਦੀਰੱਤਾ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਫਲੱਡ ਗੇਟ ਖੋਲ੍ਹੇ ਜਾਣ ਨਾਲ ਦੱਖਣੀ ਮਾਲਵੇ ਦਾ ਪਾਣੀ ਦੇ ਕਹਿਰ ਤੋਂ ਬਚਾਅ ਹੋ ਗਿਆ ਹੈ।ਜਲ ਸਰੋਤ ਵਿਭਾਗ ਨੇ 10 ਜੁਲਾਈ ਨੂੰ ਕੇਂਦਰੀ ਜਲ ਸਰੋਤ ਮੰਤਰਾਲੇ ਨੂੰ ਜਾਣਕਾਰੀ ਭੇਜੀ ਸੀ ਕਿ ਸਤਲੁਜ ਦਾ ਕਰੀਬ ਦੋ ਲੱਖ ਕਿਊਸਿਕ ਪਾਣੀ ਪਾਕਿਸਤਾਨ ਵੱਲ ਛੱਡਿਆ ਜਾਵੇਗਾ।

ਨਿਯਮਾਂ ਅਨੁਸਾਰ ਜੇਕਰ 50 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਪਾਕਿਸਤਾਨ ਵੱਲ ਛੱਡਣਾ ਹੋਵੇ ਤਾਂ ਉਸ ਬਾਰੇ ਅਗੇਤੀ ਸੂਚਨਾ ਦੇਣੀ ਲਾਜ਼ਮੀ ਹੁੰਦੀ ਹੈ। ਹਰੀਕੇ ਹੈੱਡ ਵਰਕਸ ਤੋਂ ਦੋ ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ ਜੋ ਅੱਗੇ ਪਾਕਿਸਤਾਨ ਦੇ ਕਸੂਰ ਅਤੇ ਮੁੜ ਹੁਸੈਨੀਵਾਲਾ ਲਾਗੇ ਦਾਖ਼ਲ ਹੁੰਦਾ ਹੈ ਤੇ ਫਿਰ ਪਾਕਿਸਤਾਨ ਵੱਲ ਜਾਂਦਾ ਹੈ।