ਪੰਜਾਬ ‘ਚ ਵੀ ਬਣਿਆ ਹੜ੍ਹ ਦਾ ਖਤਰਾ। ਉਫਾਨ ‘ਤੇ ਘੱਗਰ ਦਰਿਆ । ਪ੍ਰਸ਼ਾਸਨ ਵੱਲੋਂ ALERT ਜਾਰੀ। ਬਿਆਸ ਤੋਂ ਬਾਅਦ ਹੁਣ ਘੱਗਰ ਵੀ ਉਫ਼ਾਨ ‘ਤੇ। ਸੁਖਨਾ ਲੇਕ ਦੇ ਫਲੱਡ ਗੇਟ ਖੋਲ੍ਹੇ ਗਏ। ਪੰਜਾਬ ਤੇ ਗੁਆਂਢੀ ਰਾਜਾਂ ਦੇ ਪਹਾੜੀ ਤੇ ਮੈਦਾਨੀ ਵਿੱਚ ਇਲਾਕਿਆਂ ਵਿੱਚ ਕਈ ਦਿਨ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਨਦੀਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਰਹੇ ਹਨ। ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵੀ ਉੱਚਾ ਹੋ ਰਿਹਾ ਹੈ। ਅਚਾਨਕ ਵਧੇ ਪਾਣੀ ਕਾਰਨ ਦਰਿਆ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਹੜ੍ਹ ਦਾ ਖ਼ਦਸ਼ਾ ਸਤਾ ਰਿਹਾ ਹੈ। ਫਿਲਹਾਲ ਹਾਲਾਤ ਠੀਕ ਹਨ। ਘੱਗਰ ਦਰਿਆ ਵਿੱਚ ਪਾਣੀ ਦਾ ਵਹਾਅ ਕਾਫੀ ਤੇਜ਼ ਹੈ।
ਦੂਜੇ ਪਾਸੇ ਮੌਸਮ ਵਿਭਾਗ ਨੇ ਵੀ ਮੀਂਹ ਦਾ ਅਲਰਟ ਜਾਰੀ ਕੀਤਾ ਹੋਇਆ ਹੈ। ਜੇਕਰ ਇਸ ਤਰ੍ਹਾਂ ਹੀ ਬਰਸਾਤ ਜਾਰੀ ਰਹੀ ਤਾਂ ਘੱਗਰ ਦਰਿਆ ਵਿੱਚ ਹੜ੍ਹ ਵਰਗੇ ਹਾਲਾਤ ਬਣਨ ਦਾ ਖ਼ਦਸ਼ਾ ਹੈ। ਘੱਗਰ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਦਰਿਆ ਤੋਂ ਦੂਰ ਰਹਿਣ ਲਈ ਸੁਚੇਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਸਥਾਨਕ ਪਸ਼ੂ ਪਾਲਕ ਵੀ ਚਾਰੇ ਦੀ ਭਾਲ ਵਿੱਚ ਦਰਿਆਵਾਂ ਵੱਲ ਜਾਂਦੇ ਹਨ ਤੇ ਇਸ ਇਲਾਵਾ ਮੱਛੀ ਫੜ੍ਹਨ ਵਾਲੇ ਲੋਕ ਵੀ ਦਰਿਆ ਦਾ ਕਾਫੀ ਰੁਖ਼ ਕਰਦੇ ਹਨ, ਨੂੰ ਪਾਣੀ ਦੇ ਵਧਦੇ ਪੱਧਰ ਕਾਰਨ ਦੂਰ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ।
ਕਾਬਿਲੇਗੌਰ ਹੈ ਕਿ 26 ਜੂਨ ਨੂੰ ਪੰਚਕੂਲਾ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਸੀ। ਘੱਗਰ ਨਦੀ ਦੇ ਦੋਵੇਂ ਪਾਸੇ 20 ਮੀਟਰ ਦੇ ਨੇੜੇ ਆਉਣ ਉਤੇ ਰੋਕ ਲਗਾ ਦਿੱਤੀ ਗਈ ਸੀ। ਪੰਚਕੂਲਾ ਪ੍ਰਸ਼ਾਸਨ ਨੂੰ ਸੂਚਨਾ ਮਿਲ ਰਹੀ ਸੀ ਕਿ ਬੱਚੇ ਅਤੇ ਬਾਲਗ ਮੱਛੀਆਂ ਫੜਨ ਜਾਂ ਹੋਰ ਕਾਰਨਾਂ ਕਰਕੇ ਦਰਿਆਵਾਂ ਵਿੱਚ ਦਾਖਲ ਹੋ ਰਹੇ ਸਨ। ਤੇਜ਼ ਵਹਾਅ ਕਾਰਨ ਲੋਕਾਂ ਲਈ ਖ਼ਤਰੇ ਦੀਆਂ ਸੰਭਾਵਨਾਵਾਂ ਵਧ ਰਹੀਆਂ ਸਨ।ਇਸ ਦੇ ਨਾਲ ਹੀ ਸਥਾਨਕ ਪਸ਼ੂ ਪਾਲਕ ਵੀ ਚਾਰੇ ਦੀ ਭਾਲ ਵਿੱਚ ਦਰਿਆਵਾਂ ਵੱਲ ਜਾ ਰਹੇ ਸਨ। ਇਨ੍ਹਾਂ ਕਾਰਨਾਂ ਦੇ ਮੱਦੇਨਜ਼ਰ ਪੰਚਕੂਲਾ ਪ੍ਰਸ਼ਾਸਨ ਨੇ ਇਹ ਫੈਸਲਾ ਅਹਿਤਿਆਤ ਵਜੋਂ ਲਿਆ ਸੀ। ਪੰਚਕੂਲਾ ਪ੍ਰਸ਼ਾਸਨ ਵੱਲੋਂ ਜਾਰੀ ਧਾਰਾ 144 ਦੇ ਹੁਕਮ ਤਿੰਨ ਮਹੀਨਿਆਂ ਤੱਕ ਲਾਗੂ ਰਹਿਣਗੇ। ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਵਿੱਚ 25 ਜੂਨ ਤੋਂ 30 ਸਤੰਬਰ ਤੱਕ ਦਾ ਸਮਾਂ ਦੱਸਿਆ ਗਿਆ ਸੀ।
ਗੌਰਤਲਬ ਹੈ ਕਿ ਬੀਤੇ ਦਿਨੀਂ ਘੱਗਰ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਕਾਰ ਸਮੇਤ ਔਰਤ ਘੱਗਰ ਨਦੀ ਵਿੱਚ ਰੁੜ੍ਹ ਗਈ ਸੀ। ਖੁਸ਼ਕਿਸਮਤੀ ਨਾਲ ਕਾਰ ਘੱਗਰ ਪੁਲ ਦੇ ਹੇਠਾਂ ਖੰਭੇ ਨਾਲ ਜਾ ਟਕਰਾਈ। ਲੋਕਾਂ ਨੇ ਤੁਰੰਤ ਔਰਤ ਨੂੰ ਬਚਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਸਨ। ਪੁਲਿਸ ਪ੍ਰਸ਼ਾਸਨ ਤੇ ਐਨਡੀਆਰਐਫ ਦੀ ਟੀਮ ਨੇ ਔਰਤ ਨੂੰ ਸੁਰੱਖਿਅਤ ਪਾਣੀ ਵਿਚੋਂ ਬਾਹਰ ਕੱਢ ਲਿਆ ਸੀ।ਦਸ ਦੇਈਏ ਕਿ ਪੰਜਾਬ ਵਿੱਚ ਅੱਜ ਤੋਂ ਲੈ ਕੇ 10 ਜੁਲਾਈ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਬੀਤੇ ਵਿੱਚ 24 ਘੰਟਿਆਂ ਵਿੱਚ ਪੰਜਾਬ ਵਿੱਚ ਭਾਰੀ ਬਾਰਿਸ਼ ਹੋਈ ਹੈ। ਬੀਤੇ 24 ਘੰਟਿਆਂ ਵਿੱਚ ਪੰਜਾਬ ਵਿੱਚ ਤਰਨਤਾਰਨ ਦੇ ਪੱਟੀ ਇਲਾਕੇ ਵਿਚ ਸਭ ਤੋਂ ਵੱਧ 7 ਸੈਂਟੀਮੀਟਰ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਨੇ ਕਿਸਾਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਖੇਤਾਂ ਵਿੱਚ ਖੜ੍ਹਿਆ ਪਾਣੀ ਕੱਢਣ ਨਹੀਂ ਤਾਂ ਫਸਲਾਂ ਦਾ ਨੁਕਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਸੜਕਾਂ ਉਤੇ ਪਾਣੀ ਭਰਨ ਕਾਰਨ ਟ੍ਰੈਫਿਕ ਜਾਮ ਦਾ ਖਦਸ਼ਾ